ਕੈਨੇਡਾ ਵਿੱਚ ਫੇਸਬੁੱਕ ਰਾਹੀਂ ਸੂਚਨਾਵਾਂ ਨਸ਼ਰ ਕਰਨ ’ਤੇ ਪਾਬੰਦੀ

ਕੈਨੇਡਾ ਵਿੱਚ ਫੇਸਬੁੱਕ ਰਾਹੀਂ ਸੂਚਨਾਵਾਂ ਭੇਜਣ ’ਤੇ ਪਾਬੰਦੀ ਲੱਗ ਗਈ ਹੈ। ਮੀਡੀਆ ਅਦਾਰਿਆਂ ਦੀ ਮੰਗ ’ਤੇ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਸਾਰੀਆਂ ਅਧੂਰੀਆਂ ਤੇ ਅਸਪੱਸ਼ਟ ਸੂਚਨਾਵਾਂ ਅਤੇ ਅਫਵਾਹਾਂ ਦੇ ਫੈਲਾਅ ਉੱਤੇ ਰੋਕ ਲਗੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਭਾਈਚਾਰਕ ਸਾਂਝ ਵਿੱਚ ਤਰੇੜਾਂ ਨਹੀਂ ਪੈਣਗੀਆਂ ਅਤੇ ਨਸਲੀ ਭੇਦਭਾਵ ਵੀ ਘਟੇਗਾ। ਮੀਡੀਆ ਅਦਾਰਿਆਂ ਨੂੰ ਸ਼ਿਕਾਇਤ ਸੀ ਕਿ ਫੇਸਬੁੱਕ ਰਾਹੀਂ ਫਰਜ਼ੀ ਖਬਰਾਂ ਧੜਾਧੜ ਲੋਕਾਂ ਤਕ ਪਹੁੰਚ ਜਾਂਦੀਆਂ ਹਨ। ਦੂਜੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ ਇੰਜ ਕਰਕੇ ਸਰਕਾਰ ਨੇ ਮੀਡੀਆ ਅਦਾਰਿਆਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਤਿਆਰ ਕਰ ਲਿਆ ਹੈ।

Total Views: 124 ,
Real Estate