30 ਜੂਨ ਤੱਕ ਹਾਈ ਸਕਿਓਰਿਟੀ ਨੰਬਰ ਪਲੇਟ ਵਾਹਨਾਂ ‘ਤੇ ਲਗਵਾਉਣੀ ਜ਼ਰੂਰੀ

7 ਦਿਨਾਂ ਵਿਚ ਆਪਣੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣੀ ਹੋਵੇਗੀ ਨਹੀਂ ਤਾਂ ਇਕ ਜੁਲਾਈ ਤੋਂ ਮੋਟਾ ਚਾਲਾਨ ਕਟਵਾਉਣਾ ਪਵੇਗਾ। ਪੰਜਾਬ ਟਰਾਂਸਪੋਰਟ ਵਿਭਾਗ ਤੇ ਪੁਲਿਸ ਨੇ ਇਸ ਦੀ ਤਿਆਰੀ ਕਰ ਲਈ ਹੈ। ਲੋਕਾਂ ਨੂੰ 30 ਜੂਨ ਤੱਕ ਨੰਬਰ ਪਲੇਟ ਲਗਵਾਉਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਬਾਅਦ ਮੋਟਰ ਵਾਹਨ ਐਕਟ, 1988 ਦੀ ਧਾਰਾ 177 ਤਹਿਤ ਕਾਰਵਾਈ ਹੋਵੇਗੀ। ਇਸ ਵਿਚ ਪਹਿਲੀ ਵਾਰ ਫੜੇ ਜਾਣ ‘ਤੇ 2000 ਰੁਪਏ ਜੁਰਮਾਨਾ ਹੋਵੇਗਾ ਜਦੋਂ ਕਿ ਇਸ ਦੇ ਬਾਅਦ ਫੜੇ ਜਾਣ ‘ਤੇ 3000 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਵਸੂਲਿਆ ਜਾਵੇਗਾ। ਵਾਹਨਾਂ ਨੂੰ ਬਲੈਕ ਲਿਸਟ ਵਿਚ ਪਾ ਦਿੱਤਾ ਜਾਵੇਗਾ।

Total Views: 110 ,
Real Estate