ਪਣਡੁੱਬੀ ਹਾਦਸਾ:ਲੋਕਾਂ ਦੀਆਂ ਲਾਸ਼ਾਂ ਮਿਲਣਾ ਬਹੁਤ ਮੁਸ਼ਕਲ

111 ਸਾਲ ਬਾਅਦ ਟਾਇਟੈਨਿਕ ਨੇ ਇਕ ਵਾਰ ਫਿਰ 5 ਲੋਕਾਂ ਦੀ ਜਾਨ ਲੈ ਲਈ ਹੈ। ਐਟਲਾਂਟਿਕ ਮਹਾਸਾਗਰ ‘ਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਗਈ ਪਣਡੁੱਬੀ ‘ਚ ਸਵਾਰ ਲੋਕਾਂ ਦੀਆਂ ਲਾਸ਼ਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੋਵੇਗਾ।ਇਹ ਇੰਨਾ ਡੂੰਘਾ ਹੈ ਕਿ ਜਿੱਥੇ ਕੋਈ ਇਨਸਾਨ ਤਾਂ ਦੂਰ, ਉੱਥੇ ਸਰਚ ਆਪਰੇਸ਼ਨ ਚਲਾਉਣਾ ਵੀ ਕਾਫੀ ਚੁਣੌਤੀਪੂਰਨ ਕੰਮ ਹੈ। ਅਮਰੀਕਾ ਦੇ ਐਡਮਿਰਲ ਮੋਗਰ ਨੇ ਕਿਹਾ ਕਿ ਸਮੁੰਦਰ ‘ਚ ਜਿੱਥੇ ਪਣਡੁੱਬੀ ਦਾ ਮਲਬਾ ਮਿਲਿਆ ਹੈ, ਉਸ ਦਾ ਵਾਤਾਵਰਣ ਖ਼ਤਰਿਆਂ ਨਾਲ ਭਰਿਆ ਹੋਇਆ ਹੈ। ਅਮਰੀਕੀ ਜਲ ਸੈਨਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਐਤਵਾਰ ਨੂੰ ਹੀ ਪਣਡੁੱਬੀ ਦੇ ਧਮਾਕੇ ਦੀ ਆਵਾਜ਼ ਮਿਲੀ ਸੀ। ਇਸ ਦੇ ਬਾਵਜੂਦ ਉਸ ਨੇ ਤਲਾਸ਼ੀ ਮੁਹਿੰਮ ਜਾਰੀ ਰੱਖੀ। ਉਹ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਚਾਹੁੰਦੇ ਸਨ। ROV ਨੂੰ ਮਿਲੇ ਮਲਬੇ ਦੇ 5 ਟੁਕੜਿਆਂ ਵਿੱਚ ਇੱਕ ਪੂਛ, ਕੋਨ ਅਤੇ ਪ੍ਰੈਸ਼ਰ ਹਲ ਦੇ 2 ਹਿੱਸੇ ਸ਼ਾਮਲ ਹਨ। ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਸਮੁੰਦਰ ਦੀ ਡੂੰਘਾਈ ‘ਚ ਕਿਸੇ ਵੀ ਤਰ੍ਹਾਂ ਦੀ ਗਲਤੀ ਵੱਡੀ ਸਾਬਤ ਹੋ ਸਕਦੀ ਹੈ।
ਜੇਕਰ ਪਣਡੁੱਬੀ ਵਿੱਚ ਦਬਾਅ ਨੂੰ ਕੰਟਰੋਲ ਕਰਨ ਲਈ ਵਰਤੀ ਜਾਂਦੀ ਹਲ ਦੇ ਕਿਸੇ ਹਿੱਸੇ ਵਿੱਚ ਵੀ ਕੋਈ ਨੁਕਸ ਪੈ ਜਾਵੇ ਤਾਂ ਪਣਡੁੱਬੀ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਪਣਡੁੱਬੀ ‘ਚ ਦਬਾਅ ਇੰਨਾ ਜ਼ਿਆਦਾ ਹੋ ਜਾਵੇਗਾ ਕਿ ਇਹ ਕੁਝ ਮਿਲੀ ਸੈਕਿੰਡ ‘ਚ ਫਟ ਜਾਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਾਈਟਨ ਪਣਡੁੱਬੀ ਨਾਲ ਵੀ ਅਜਿਹਾ ਹੀ ਹੋਇਆ ਹੋਵੇਗਾ।
Total Views: 181 ,
Real Estate