ਭਿਆਨਕ ਸੜਕ ਹਾਦਸੇ ‘ਚ ਇੰਜੀਨੀਅਰਿੰਗ ਦੇ 7 ਵਿਦਿਆਰਥੀਆਂ ਦੀ ਮੌਤ

ਆਸਾਮ ਦੀ ਰਾਜਧਾਨੀ ਗੁਹਾਟੀ ਦੇ ਜਾਲੂਕਬਾੜੀ ਇਲਾਕੇ ‘ਚ ਐਤਵਾਰ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ ‘ਚ ਘੱਟੋ-ਘੱਟ 7 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।ਗੁਹਾਟੀ ਦੇ ਸੰਯੁਕਤ ਪੁਲਿਸ ਕਮਿਸ਼ਨਰ ਥੂਬੇ ਪ੍ਰਤੀਕ ਵਿਜੇ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਮੁਢਲੀ ਜਾਂਚ ਮੁਤਾਬਕ ਪੁਲਿਸ ਨੂੰ ਪਤਾ ਲੱਗਾ ਹੈ ਕਿ ਮਰਨ ਵਾਲੇ ਸਾਰੇ ਵਿਦਿਆਰਥੀ ਹਨ। ਇਹ ਘਟਨਾ ਜਲੂਕਬਾੜੀ ਇਲਾਕੇ ਦੀ ਹੈ।ਪੁਲਿਸ ਨੇ ਦੱਸਿਆ ਕਿ ਇਹ ਭਿਆਨਕ ਸੜਕ ਹਾਦਸਾ ਐਤਵਾਰ ਰਾਤ ਜਲੂਕਬਾੜੀ ਫਲਾਈਓਵਰ ‘ਤੇ ਵਾਪਰਿਆ। ਇਸ ਸੜਕ ਹਾਦਸੇ ਵਿੱਚ ਆਸਾਮ ਇੰਜੀਨੀਅਰਿੰਗ ਕਾਲਜ (ਏਈਸੀ) ਦੇ ਘੱਟੋ-ਘੱਟ ਸੱਤ ਵਿਦਿਆਰਥੀਆਂ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਸਕਾਰਪੀਓ ਕਾਰ ਵਿੱਚ ਸਫ਼ਰ ਕਰ ਰਹੇ ਸਨ। ਇਹ ਸੜਕ ਹਾਦਸਾ ਸਕਾਰਪੀਓ ਦੇ ਡਰਾਈਵਰ ਵੱਲੋਂ ਗੱਡੀ ਤੋਂ ਕੰਟਰੋਲ ਖੋਹਣ ਕਾਰਨ ਵਾਪਰਿਆ। ਜਿਸ ਤੋਂ ਬਾਅਦ ਸਕਾਰਪੀਓ ਜਾਲੂਕਬਾੜੀ ਫਲਾਈਓਵਰ ਰੋਡ ‘ਤੇ ਖੜ੍ਹੀ ਬੋਲੈਰੋ ਡੀਆਈ ਪਿਕਅੱਪ ਵੈਨ ਨਾਲ ਜਾ ਟਕਰਾਈ ਅਤੇ ਫਿਰ ਡਿਵਾਈਡਰ ਨਾਲ ਟਕਰਾ ਗਈ। ਜਲੂਕਬਾੜੀ ਫਲਾਈਓਵਰ ਸੜਕ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਗੁਹਾਟੀ ਦੇ ਅਰਿੰਦਮ ਭਵਾਲ ਅਤੇ ਨਿਓਰ ਡੇਕਾ, ਸ਼ਿਵਸਾਗਰ ਤੋਂ ਕੌਸ਼ਿਕ ਮੋਹਨ, ਨਾਗਾਂਵ ਤੋਂ ਉਪਾਂਸ਼ੂ ਸਰਮਾਹ, ਮਜੁਲੀ ਤੋਂ ਰਾਜ ਕਿਰਨ ਭੂਈਆ, ਡਿਬਰੂਗੜ੍ਹ ਦੇ ਇਮੋਨ ਬਰੂਹਾ ਅਤੇ ਮੰਗਲਦੋਈ ਦੇ ਕੌਸ਼ਿਕ ਬਰੂਹਾ ਵਜੋਂ ਹੋਈ ਹੈ।

Total Views: 66 ,
Real Estate