ਮਨੋਜ ਬਾਜਪਾਈ ਦੀ ਫ਼ਿਲਮ ਤੇ ਵਿਵਾਦ, ਆਸਾਰਾਮ ਟਰੱਸਟ ਨੇ ਭੇਜਿਆ ਨੋਟਿਸ

ਮਨੋਜ ਬਾਜਪਾਈ ਦੀ ਆਉਣ ਵਾਲੀ ਫ਼ਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। 8 ਮਈ ਨੂੰ ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਆਸਾਰਾਮ ਟਰੱਸਟ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਟਰੱਸਟ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਫ਼ਿਲਮ ਦੀ ਰਿਲੀਜ਼ ਤੇ ਪ੍ਰਮੋਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਜਾਵੇ। ਵਕੀਲ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਸ ਦੇ ਆਸਾਰਾਮ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ 16 ਸਾਲ ਦੀ ਲੜਕੀ ਨਾਲ ਇਕ ਬਾਬੇ ਨੇ ਜਬ*ਰ-ਜ਼ਿਨਾਹ ਕੀਤਾ ਹੈ ਕਿਉਂਕਿ ਡਿਸਕਲੇਮਰ ‘ਚ ਸਾਫ ਲਿਖਿਆ ਹੈ ਕਿ ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਫ਼ਿਲਮ ‘ਚ ਬਾਬੇ ਦੀ ਦਿੱਖ ਸਿੱਧੇ ਤੌਰ ‘ਤੇ ਆਸਾਰਾਮ ਨਾਲ ਮਿਲਦੀ-ਜੁਲਦੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਆਸਾਰਾਮ ਦੇ ਵਿਵਾਦ ਨਾਲ ਹੀ ਜੁੜੀ ਹੋਈ ਹੈ।

Total Views: 305 ,
Real Estate