
ਪੰਜਾਬ ਪੁਲਿਸ ਨੇ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਫਾਇਰਿੰਗ ਵਿਚ 4 ਫੌਜੀਆਂ ਦੀ ਮੌਤ ਹੋਣ ਦੇ ਮਾਮਲੇ ਵਿਚ ਇਕ ਫੌਜੀ ਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਬੀਤੇ ਕੱਲ੍ਹ ਫੌਜ ਨੇ 4 ਜਵਾਨਾਂ ਤੋਂ ਪੁੱਛਗਿੱਛ ਕੀਤੀ ਸੀ। ਗ੍ਰਿਫਤਾਰ ਕੀਤੇ ਗਏ ਫੌਜੀ ਦੀ ਪਛਾਣ ਗਨਰ ਦੇਸਾਈ ਮੋਹਨ ਵਜੋਂ ਹੋਈ ਹੈ। ਗਨਰ ਦੇਸਾਈ ਮੋਹਨ ਹੀ ਘਟਨਾ ਦੇ ਮੁੱਖ ਗਵਾਹ ਵਜੋਂ ਸਾਹਮਣੇ ਆਇਆ ਸੀ ਜਿਸਨੇ ਦੱਸਿਆ ਸੀ ਕਿ ਉਸਨੇ ਦੋ ਸ਼ੱਕੀ ਬੰਦੂਕਧਾਰੀਆਂ ਨੂੰ ਜੰਗਲ ਵੱਲ ਭੱਜਦੇ ਵੇਖਿਆ ਹੈ। ਹੁਣ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਗਨਰ ਦੇਸਾਈ ਮੋਹਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਸਨੇ ਹੀ 4 ਸੁੱਤੇ ਪਏ ਫੌਜੀਆਂ ਦਾ ਕਤਲ ਕੀਤਾ ਹੈ।
Total Views: 294 ,
Real Estate



















