ਟੇਸਲਾ ਦੇ ਮਾਲਕ ਐਲੋਨ ਮਸਕ ਆਪਣਾ ਇੱਕ ਸ਼ਹਿਰ ਵਸਾਉਣ ਜਾ ਰਹੇ ਹਨ। ਵਾਲ ਸਟਰੀਟ ਦੀ ਇੱਕ ਰਿਪੋਰਟ ਅਨੁਸਾਰ ਐਲੋਨ ਮਸਕ ਅਤੇ ਉਸ ਦੀ ਕੰਪਨੀ ਨਾਲ ਜੁੜੀਆਂ ਸੰਸਥਾਵਾਂ ਟੈਕਸਾਸ ਵਿੱਚ ਇੱਕ ਅਜਿਹਾ ਸ਼ਹਿਰ ਸਥਾਪਤ ਕਰਨ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਰਹੀਆਂ ਹਨ ਜਿੱਥੇ ਮਸਕ ਦੀ ਕੰਪਨੀ ਦੇ ਕਰਮਚਾਰੀ ਰਹਿਣਗੇ ਅਤੇ ਕੰਮ ਕਰਨਗੇ। ਇਹ ਸੰਪਤੀਆਂ ਆਸਟਿਨ ਨੇੜੇ ਘੱਟੋ-ਘੱਟ 3,500 ਏਕੜ ‘ਤੇ ਖਰੀਦੀਆਂ ਗਈਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਲੋਨ ਮਸਕ ਸਨੇਲਬਰੂਕ ਨਾਮ ਦਾ ਸ਼ਹਿਰ ਸਥਾਪਤ ਕਰਨ ਦੀ ਤਿਆਰੀ ਵਿੱਚ ਹੈ। ਜਿਸ ਖੇਤਰ ਵਿੱਚ ਮਸਕ ਸ਼ਹਿਰ ਨੂੰ ਵਸਾਉਣ ਜਾ ਰਹੇ ਹਨ, ਉਹ ਬੋਰਿੰਗ ਅਤੇ ਸਪੇਸ-ਐਕਸ ਨਿਰਮਾਣ ਅਧੀਨ ਪਲਾਂਟਾਂ ਦੇ ਨੇੜੇ ਹੈ। ਇਹ ਜਗ੍ਹਾ ਟੈਕਸਾਸ ਵਿੱਚ ਕੋਲੋਰਾਡੋ ਨਦੀ ਦੇ ਕੰਢੇ ਹੈ। ਮਸਕ ਦੀਆਂ ਕੰਪਨੀਆਂ ਦੇ ਕਰਮਚਾਰੀ ਇੱਥੇ ਰਹਿਣਗੇ ਅਤੇ ਨੇੜਲੇ ਪਲਾਂਟਾਂ ਵਿੱਚ ਕੰਮ ਕਰਨ ਲਈ ਜਾ ਸਕਣਗੇ। ਰਿਪੋਰਟ ਦੇ ਅਨੁਸਾਰ, ਯੋਜਨਾ 100 ਘਰ ਬਣਾਉਣ ਦੀ ਹੈ ਜਿੱਥੇ ਨੇੜੇ ਇੱਕ ਪੂਲ ਅਤੇ ਇੱਕ ਖੁੱਲਾ ਖੇਡ ਦਾ ਮੈਦਾਨ ਬਣਾਇਆ ਜਾਵੇਗਾ।
Total Views: 145 ,
Real Estate