
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਇੰਸਪੈਕਟਰ ਅਮਨਜੋਤ ਦੀ ਅਗਵਾਈ ਹੇਠ ਜਾਲ ਵਿਛਾ ਕੇ ਅਪਰਾਧੀਆਂ ਨੂੰ ਫੜਨ ਗਈ ਸੀ। ਇਸ ਦੌਰਾਨ ਸਾਹਮਣੇ ਤੋਂ ਮੁਜ਼ਲਮਾਂ ਨੇ ਗੋਲੀਬਾਰੀ ਕਰ ਦਿੱਤੀ। ਹਾਲਾਂਕਿ ਇਸ ਦੋਰਾਨ ਪੁਲਿਸ ਮੌਕੇ ਤੋਂ 2 ਮੁਜ਼ਲਮਾਂ ਨੂੰ ਕਾਬੂ ਕਰ ‘ਚ ਕਾਮਯਾਬ ਰਹੀ। ਆਪਰੇਸ਼ਨ ਸੈੱਲ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਜੋ ਕਿ ਪਹਿਲਾਂ ਅਪਰਾਧਿਕ ਗੈਂਗਸਟਰ ਕਿਸਮ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਫਿਰੋਜ਼ਪੁਰ ਦੇ ਗਗਨ ਜੱਜ ਗੈਂਗ ਨਾਲ ਸਬੰਧਤ ਹਨ, ਸੁਖਨਾ ਝੀਲ, ਚੰਡੀਗੜ੍ਹ ਦੇ ਪਿਛਲੇ ਪਾਸੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ ਹਨ।ਇਸ ਜਾਣਕਾਰੀ ਤੋਂ ਬਾਅਦ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ‘ਚ ਤਾਇਨਾਤ ਓ.ਪੀ.ਐੱਸ ਸੈੱਲ ਦੀ ਟੀਮ ਵੱਲੋਂ ਸੁਖਨਾ ਝੀਲ ਦੇ ਪਿਛਲੇ ਪਾਸੇ ਨਾਕਾਬੰਦੀ ਕੀਤੀ ਗਈ ਤਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ‘ਤੇ ਇੱਕ ਮੁਲਜ਼ਮ ਨੇ ਆਪਣਾ ਪਿਸਤੌਲ ਕੱਢ ਕੇ ਪੁਲਿਸ ਪਾਰਟੀ ‘ਤੇ ਫਾਇਰ ਕਰ ਦਿੱਤਾ ਅਤੇ ਜਦੋਂ ਉਸ ਨੇ ਦੂਜੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਪਿਸਤੌਲ ਫਸ ਗਈ। ਦੋਵੇਂ ਮੁਲਜ਼ਮਾਂ ਨੂੰ ਓ.ਪੀ.ਐਸ ਸੈੱਲ ਦੇ ਸਟਾਫ਼ ਨੇ ਤੁਰੰਤ ਕਾਬੂ ਕਰ ਲਿਆ।ਚਪੁਲਿਸ ਦਾ ਕਹਿਣਾ ਕਿ ਇਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਸੈਕਟਰ 1 ਸਥਿਤ ਗੋਲਫ ਕਲੱਬ ਦੇ ਮੋੜ ਨੇੜੇ ਹੋਈ ਹੈ, ਜਿਸਦੇ ਨੇੜੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਸਰਕਾਰੀ ਰਿਹਾਇਸ਼ ਵੀ ਮੌਜੂਦ ਹੈ। ਮੁੱਢਲੀ ਪੁੱਛਗਿੱਛ ‘ਤੇ ਇਨ੍ਹਾਂ ਨੇ ਆਪਣਾ ਨਾਂਅ ਦਿਲਦੀਪ ਸਿੰਘ ਉਰਫ਼ ਲੱਸੀ ਪੁੱਤਰ ਪਰਮਜੀਤ ਸਿੰਘ ਵਾਸੀ ਬੰਸੀ ਗੇਟ ਸਿਟੀ ਫਿਰੋਜ਼ਪੁਰ ਅਤੇ ਸ਼ਿਵ ਪੁੱਤਰ ਸੁਨੀਲ ਕੁਆਰ, ਵਾਸੀ ਨੇੜੇ ਡੇਰਾ ਰਾਧਾ ਸੁਆਮੀ, ਅੰਮ੍ਰਿਤਸਰ ਗੇਟ, ਸਿਟੀ ਫਿਰੋਜ਼ਪੁਰ ਦੱਸਿਆ ਹੈ।



















