ਸ੍ਰੀ ਮੁਕਤਸਰ ਸਾਹਿਬ 12 ਜਨਵਰੀ (ਕੁਲਦੀਪ ਸਿੰਘ ਘੁਮਾਣ) ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਦੇ ਸਬੰਧ ਵਿੱਚ , ਇਤਿਹਾਸਕ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਾਰੰਭ ਹੋਣ ਨਾਲ , ਧਾਰਮਿੱਕ ਸਮਾਗਮਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। 13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿੱਕ ਦੀਵਾਨ ਸਜਣਗੇ ਜਿਸ ਵਿੱਚ ਉੱਚ ਕੋਟੀ ਦੇ ਰਾਗੀ , ਢਾਡੀ ਅਤੇ ਕਵੀਸਰ ਸੰਗਤਾਂ ਨੂੰ ਨਿਹਾਲ ਕਰਨਗੇ। 14 ਜਨਵਰੀ ਨੂੰ ਹੀ ਮਾਘੀ ਇਸ਼ਨਾਨ ਹੋਵੇਗਾ।
ਅਖੰਡ ਪਾਠ ਸਾਹਿਬ ਦੇ ਭੋਗ 14 ਜਨਵਰੀ ਨੂੰ ਸਵੇਰੇ 8 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਏ ਜਾਣਗੇ। 15 ਜਨਵਰੀ ਨੂੰ ਗੇਟ ਨੰਬਰ 4 ਤੋਂ ਨਗਰ ਕੀਰਤਨ ਪ੍ਰਾਰੰਭ ਹੋਵੇਗਾ ਜੋ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਅਤੇ ਗੁਰਦੁਆਰਾ ਦਾਤਣ ਦੇ ਰਸਤੇ ਵਾਪਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹੀ ਆ ਕੇ ਸਮਾਪਤ ਹੋਵੇਗਾ।ਇਸ ਨਗਰ ਕੀਰਤਨ ਦੇ ਨਾਲ ਹੀ ਇਤਿਹਾਸਕ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਸਾਲ 2023 ਦੀ 15 ਜਨਵਰੀ ਨੂੰ ਸਮਾਪਤੀ ਹੋਵੇਗੀ।ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਮਾਘੀ ਮੇਲੇ ‘ਤੇ ਵਿਸ਼ੇਸ਼ ਰੇਲ ਗੱਡੀ ਚਲਾਉਣ ਜਾ ਰਿਹਾ ਹੈ। ਇਹ ਰੇਲਗੱਡੀ ਮੇਲੇ ਦੌਰਾਨ 14 ਜਨਵਰੀ ਤੋਂ 16 ਜਨਵਰੀ ਤੱਕ , ਤਿੰਨ ਦਿਨ ਬਠਿੰਡਾ ਤੋਂ ਫਾਜ਼ਿਲਕਾ ਅਤੇ ਫਾਜ਼ਿਲਕਾ ਤੋਂ ਬਠਿੰਡਾ ਦਰਮਿਆਨ ਚੱਲੇਗੀ।ਸੁਰੱਖਿਆ ਦੇ ਲਿਹਾਜ਼ ਨਾਲ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਤਕਰੀਬਨ 4000 ਪੁਲਿਸ ਕਰਮਚਾਰੀ ਸੁਰੱਖਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੇ ਗਏ ਹਨ।
ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਤੋਂ ਬਾਅਦ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਦੀ ਰਸਮੀ ਸ਼ੁਰੂਆਤ
Total Views: 239 ,
Real Estate



















