ਅਮਰੀਕਾ ‘ਚ ਏਅਰਪੋਰਟ ਅਤੇ ਏਅਰ ਟ੍ਰੈਫਿਕ ਕੰਟਰੋਲ ਦੇ ਕੰਪਿਊਟਰਾਂ ‘ਚ ਅਚਾਨਕ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਦੇਸ਼ ਭਰ ‘ਚ ਸਾਰੀਆਂ ਏਅਰਲਾਈਨਾਂ ਦੀਆਂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਕੰਪਿਊਟਰਾਂ ‘ਚ ਤਕਨੀਕੀ ਖਰਾਬੀ ਆ ਗਈ ਹੈ, ਜਿਸ ਤੋਂ ਬਾਅਦ ਅਮਰੀਕਾ ਭਰ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸਥਾਨਕ ਮੀਡੀਆ ਮੁਤਾਬਿਕ ਰਾਸ਼ਟਰਪਤੀ ਜੋਅ ਬਿਡੇਨ ਨੇ ਪੂਰੇ ਮਾਮਲੇ ‘ਚ ਢਅਅ ਤੋਂ ਰਿਪੋਰਟ ਮੰਗੀ ਹੈ।
ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਖਬਰ ਮੁਤਾਬਿਕ ਕੰਪਿਊਟਰ ‘ਚ ਤਕਨੀਕੀ ਖਰਾਬੀ ਤੋਂ ਬਾਅਦ ਅਮਰੀਕਾ ‘ਚ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ, ਫਲਾਈਟ ਟਰੈਕਿੰਗ ਵੈੱਬਸਾਈਟ ਢਲਗਿਹਟਆੳਰੲ ਨੇ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਸਮੇਂ ਅਨੁਸਾਰ ਸਵੇਰੇ 7 ਵਜੇ ਤੱਕ ਸੰਯੁਕਤ ਰਾਜ ਵਿੱਚ ਜਾਂ ਬਾਹਰ 2500 ਉਡਾਣਾਂ ਵਿੱਚ ਦੇਰੀ ਹੋਈ ਸੀ। ਹੋਰ 100 ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਫਲਾਈਟ ਟ੍ਰੈਕਿੰਗ ਵੈੱਬਸਾਈਟ ਢਲਗਿਹਟਆੳਰੲ ਨੇ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਸਮੇਂ ਦੇ ਅਨੁਸਾਰ ਸਵੇਰੇ 6:30 ਵਜੇ ਤੱਕ 700 ਤੋਂ ਵੱਧ ਉਡਾਣਾਂ ਸੰਯੁਕਤ ਰਾਜ ਵਿੱਚ ਜਾਂ ਬਾਹਰ ਗਈਆਂ। ਅਮਰੀਕੀ ਸਮੇਂ ਮੁਤਾਬਕ ਇਹ ਤਕਨੀਕੀ ਨੁਕਸ ਸਵੇਰੇ 5.31 ਵਜੇ ਦੇ ਕਰੀਬ ਸਾਹਮਣੇ ਆਇਆ। ਅਮਰੀਕੀ ਇਤਿਹਾਸ ‘ਚ ਪਹਿਲੀ ਵਾਰ ਇੰਨੀ ਵੱਡੀ ਤਕਨੀਕੀ ਖਰਾਬੀ ਤੋਂ ਬਾਅਦ ਵ੍ਹਾਈਟ ਹਾਊਸ ਦਾ ਬਿਆਨ ਵੀ ਆਇਆ ਹੈ।
ਅਮਰੀਕਾ ‘ਚ ਹਵਾਈ ਸਿਸਟਮ ‘ਚ ਤਕਨੀਕੀ ਨੁਕਸ ਕਾਰਨ ਹਜਾਰਾਂ ਉਡਾਣਾਂ ਪ੍ਰਭਾਵਿਤ
Total Views: 182 ,
Real Estate



















