ਠੱਗ ਜੋੜੇ ਨੇ ਨਕਲੀ ਮਾਲਕ ਬਣ ਕੇ ਕੈਨੇਡਾ ‘ਚ ਕਿਸੇ ਹੋਰ ਦਾ ਘਰ ਵੇਚਿਆ

ਕੈਨੇਡਾ ਵਿਚ ਇਕ ਜੋੜਾ ਨਕਲੀ ਮਾਲਕ ਬਣ ਕੇ ਅਸਲੀ ਮਾਲਕਾਂ ਦਾ ਘਰ ਵੇਚ ਕੇ ਫਰਾਰ ਹੋ ਗਿਆ ਤੇ ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਦੇਸ਼ ਵਿਚ ਵਾਪਰੇ ਆਪਣੀ ਤਰ੍ਹਾਂ ਦੇ ਇਸ ਅਨੋਖੇ ਮਾਮਲੇ ਨੇ ਘਰਾਂ ਦੇ ਮਾਲਕਾਂ ਨੂੰ ਸੋਚਣ ਲਗਾ ਦਿੱਤਾ ਹੈ। ਪੁਲੀਸ ਮਾਮਲੇ ਦੀਆਂ ਪਰਤਾਂ ਖੋਲ੍ਹਣ ਦੇ ਯਤਨ ਕਰ ਰਹੀ ਹੈ। ਕੈਨੇਡਾ ਸਰਕਾਰ ਨੇ ਸੂਬਾਈ ਰੀਅਲ ਅਸਟੇਟ ਬੋਰਡਾਂ ਨਾਲ ਅਜਿਹੇ ਫਰਾਡ ਰੋਕਣ ਲਈ ਮਸ਼ਵਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵੇਰਵਿਆਂ ਅਨੁਸਾਰ ਓਂਟਾਰੀਓ ਦੇ ਸ਼ਹਿਰ ਈਟੋਬੀਕੋ ਵਿਚ ਪਿਛਲੇ ਸਾਲ ਕਿਸੇ ਜੋੜੇ ਨੇ ਘਰ ਖ਼ਰੀਦਿਆ ਸੀ ਤੇ ਕੁਝ ਮਹੀਨੇ ਬਾਅਦ ਉਹ ਵਪਾਰਕ ਦੌਰੇ ’ਤੇ ਵਿਦੇਸ਼ ਚਲੇ ਗਏ। ਉਨ੍ਹਾਂ ਦੀ ਗੈਰਹਾਜ਼ਰੀ ਵਿਚ ਕੋਈ ਹੋਰ ਜੋੜੇ ਨੇ ਉਸ ਘਰ ਦੇ ਤਾਲੇ ਤੋੜੇ ਤੇ ਉੱਥੇ ਰਹਿਣ ਲੱਗ ਪਿਆ। ਇਸ ਦੌਰਾਨ ਉਨ੍ਹਾਂ ਨੇ ਅਸਲੀ ਮਾਲਕਾਂ ਵਾਲੇ ਨਾਵਾਂ ਵਾਲੇ ਪਛਾਣ ਕਾਰਡ ਬਣਵਾਏ ਤੇ ਮਾਲਕ ਵਜੋਂ ਉਹੀ ਘਰ ਵੇਚਣ ਲਾ ਦਿੱਤਾ। ਖ਼ਰੀਦਣ ਵਾਲੇ ਦੇ ਅਧਿਕਾਰਤ ਡੀਲਰ ਨੇ ਬਿਨ੍ਹਾਂ ਬਹੁਤੀ ਪੁੱਛ-ਪੜਤਾਲ ਦੇ ਉਹ ਘਰ ਕਿਸੇ ਨੂੰ ਦਿਵਾ ਦਿੱਤਾ। ਅਸਲ ਮਾਲਕ ਵਾਪਸ ਆਏ ਤਾਂ ਕਿਸੇ ਹੋਰ ਨੂੰ ਘਰ ਵਿਚ ਦੇਖ ਕੇ ਹੈਰਾਨ ਹੋਏ ਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਦੀ ਪੁੱਛ-ਪੜਤਾਲ ਵਿਚ ਠੱਗੀ ਦੇ ਮਾਮਲੇ ਦਾ ਭੇਤ ਖੁੱਲ੍ਹਿਆ।

Total Views: 139 ,
Real Estate