ਰੂਸ ਨੇ ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਨੂੰ ਨਸ਼ਾ ਤਸਕਰ ਦੇ ਬਦਲੇ ਕੀਤਾ ਰਿਹਾਅ

‘ਮੌਤ ਦਾ ਸੌਦਾਗਰ’ ਕਹੇ ਜਾਂਦੇ ਵਿਕਟਰ ਬਾਊਟ ਨੂੰ ਅਮਰੀਕਾ ਨੇ ਬਾਸਕਿਟਬਾਲ ਖਿਡਾਰਨ ਬ੍ਰਿਟਨੀ ਗ੍ਰਾਈਨਾ ਦੀ ਰਿਹਾਈ ਬਦਲੇ ਛੱਡਿਆ ਹੈ। ਬ੍ਰਿਟਨੀ ਗ੍ਰਿਨਰ ਨੂੰ ਰੂਸ ਨੇ ਛੱਡ ਦਿੱਤਾ ਹੈ। ਬਦਲੇ ਵਿੱਚ ਰੂਸ ਦੇ ਹਥਿਆਰਾਂ ਦੇ ਡੀਲਰ ਵਿਕਟਰ ਬਾਊਟ ਨੂੰ ਅਮਰੀਕਾ ਨੇ ਰਿਹਾਅ ਕਰ ਦਿੱਤਾ ਹੈ। ਅਮਰੀਕਾ ਇਸ ਸਮੇਂ ਰੂਸ ਦੀ ਜੇਲ੍ਹ ਵਿੱਚ ਬੰਦ ਇੱਕ ਅਮਰੀਕੀ ਨਾਗਰਿਕ ਪੌਲ ਵ੍ਹੇਲਨ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਵਿੱਚ ਅਸਫਲ ਰਿਹਾ ਹੈ।ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਬ੍ਰਿਟਨੀ ਸੁਰੱਖਿਅਤ ਹੈ, ਉਹ ਜਹਾਜ਼ ‘ਤੇ ਹੈ ਅਤੇ ਘਰ ਜਾ ਰਹੀ ਹੈ। ਬਾਇਡਨ ਨੇ ਵ੍ਹਾਈਟ ਹਾਊਸ ‘ਚ ਬ੍ਰਿਟਨੀ ਦੀ ਪਤਨੀ ਕੈਰਲ ਨਾਲ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਧਿਆਨ ਰਹੇ ਕਿ ਬ੍ਰਿਟਨੀ ਗੇਅ ਹੈ, ਉਸਨੇ 2013 ਵਿੱਚ ਇੱਕ ਇੰਟਰਵਿਊ ਵਿੱਚ ਇਸਨੂੰ ਜਨਤਕ ਕੀਤਾ ਸੀ। ਇਹ ਰਿਹਾਈਆਂ ਯੂਕਰੇਨ ਯੁੱਧ ਦੌਰਾਨ ਹੋਈਆਂ, ਜਦੋਂ ਕਿ ਅਮਰੀਕਾ ਅਤੇ ਰੂਸ ਅਸਿੱਧੇ ਤੌਰ ‘ਤੇ ਇਕ ਦੂਜੇ ਨਾਲ ਲੜ ਰਹੇ ਹਨ। ਕੈਦੀਆਂ ਦੀ ਇਸ ਅਦਲਾ-ਬਦਲੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦੋਵਾਂ ਮਹਾਂਸ਼ਕਤੀਆਂ ਦਰਮਿਆਨ ਪਰਦੇ ਪਿੱਛੇ ਗੱਲਬਾਤ ਚੱਲ ਰਹੀ ਹੈ। ਇਹ ਸਥਿਤੀ ਵਿਸ਼ਵ ਸ਼ਾਂਤੀ ਲਈ ਚੰਗੀ ਹੈ।
ਬ੍ਰਿਟਨੀ ਦੋ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਹੈ। ਉਸ ਨੂੰ ਰੂਸ ਵਿਚ ਨਸ਼ੀਲੇ ਪਦਾਰਥ ਲੈ ਕੇ ਜਾਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਅਮਰੀਕਾ ਦੇ ਪੱਖ ਤੋਂ ਕਿਹਾ ਗਿਆ ਕਿ ਰੂਸ ਵਿਚ ਜੋ ਨਸ਼ੀਲੇ ਪਦਾਰਥ ਮੰਨਿਆ ਜਾਂਦਾ ਹੈ, ਉਸ ‘ਤੇ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਿਚ ਪਾਬੰਦੀ ਨਹੀਂ ਹੈ। ਇਸ ਕਾਰਨ ਗ਼ਲਤਫ਼ਹਿਮੀ ‘ਚ ਬ੍ਰਿਟਨੀ ਉਕਤ ਪਦਾਰਥ ਲੈ ਕੇ ਰੂਸ ਪਹੁੰਚ ਗਈ ਸੀ। ਬ੍ਰਿਟਨੀ ਕਰੀਬ ਅੱਠ ਮਹੀਨੇ ਰੂਸ ਦੀ ਜੇਲ੍ਹ ਵਿੱਚ ਰਹੀ। ਬਿ਼ਾਇਡਨ ਪ੍ਰਸ਼ਾਸਨ ਨੇ ਬਦਲੇ ਵਿੱਚ ਬਦਨਾਮ ਹਥਿਆਰਾਂ ਦੇ ਡੀਲਰ ਬਾਊਟ ਨੂੰ ਰਿਹਾਅ ਕੀਤਾ ਹੈ। ਬਾਊਟ ਨੂੰ ਕਦੇ ਮੌਤ ਦੇ ਵਪਾਰੀ ਵਜੋਂ ਜਾਣਿਆ ਜਾਂਦਾ ਸੀ।
ਉਹ ਦੁਨੀਆ ਦੇ ਕਈ ਅਸ਼ਾਂਤ ਖੇਤਰਾਂ ਵਿੱਚ ਹਥਿਆਰ ਸਪਲਾਈ ਕਰਨ ਲਈ ਬਦਨਾਮ ਰਿਹਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਐਕਸਚੇਂਜ ਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਕੈਦੀਆਂ ਦੀ ਅਦਲਾ-ਬਦਲੀ ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਹੋਈ। ਰਿਹਾਈ ਤੋਂ ਬਾਅਦ ਬਾਊਟ ਵੀ ਜਹਾਜ਼ ਰਾਹੀਂ ਆਪਣੇ ਘਰ ਲਈ ਰਵਾਨਾ ਹੋ ਗਿਆ। ਜਦੋਂ ਕਿ ਇੱਕ ਹੋਰ ਅਮਰੀਕੀ ਨਾਗਰਿਕ ਪਾਲ ਵ੍ਹੀਲਨ ਜਾਸੂਸੀ ਦੇ ਦੋਸ਼ ਵਿੱਚ ਦਸੰਬਰ 2018 ਤੋਂ ਰੂਸ ਦੀ ਜੇਲ੍ਹ ਵਿੱਚ ਬੰਦ ਹੈ। ਉਸ ਦੀ ਰਿਹਾਈ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਹੈ।
Total Views: 56 ,
Real Estate