![]()
‘ਆਪ’ ਆਗੂ ਸਤੇਂਦਰ ਜੈਨ ਦਾ ਤਿਹਾੜ ਜੇਲ੍ਹ ’ਚੋਂ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸ ਨੂੰ ਹਾਊਸਕੀਪਿੰਗ ਦੀ ਪੂਰੀ ਸਹੂਲਤ ਮਿਲਦੀ ਦੇਖੀ ਜਾ ਸਕਦੀ ਹੈ। ਭਾਜਪਾ ਮੁਤਾਬਕ ਜੈਨ ਦੇ ਲੀਕ ਹੋਏ ਵੀਡੀਓ ਪਿੱਛੇ ਉਨ੍ਹਾਂ ਦੀ ਪਾਰਟੀ ਦਾ ਹੱਥ ਨਹੀਂ ਹੈ ਅਤੇ ਇਹ ਵੀਡੀਓ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨੇੜਲੇ ਲੋਕਾਂ ਨੇ ਹੀ ਲੀਕ ਕੀਤੇ ਹਨ। ਮੰਤਰੀ ਦੇ ਤਾਜ਼ਾ ਵੀਡੀਓ ਵਿੱਚ ਦਿੱਲੀ ਦੇ ਮੰਤਰੀ ਆਪਣੀ ਕੋਠੜੀ ਵਿੱਚ ਮੌਜੂਦ ਨਹੀਂ ਹਨ ਜਦੋਂ ਕਿ ਇੱਕ ਆਦਮੀ ਨੂੰ ਬਿਸਤਰਾ ਲਾਉਂਦੇ ਅਤੇ ਚਾਦਰਾਂ ਬਦਲਦੇ ਦੇਖਿਆ ਜਾ ਸਕਦਾ ਹੈ। ਤਿਹਾੜ ਜੇਲ੍ਹ ਦੇ ਸੂਤਰਾਂ ਅਨੁਸਾਰ ਜੈਨ ਨੂੰ ਉਸ ਦੇ ਕਮਰੇ ਦੇ ਅੰਦਰ ਸਾਰੀਆਂ ਸੇਵਾਵਾਂ ਦੇਣ ਲਈ ਲਗਭਗ 10 ਵਿਅਕਤੀਆਂ ਨੂੰ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 8 ਨੇ ਉਚੇਚੇ ਤੌਰ ’ਤੇ ਜੈਨ ਦੀਆਂ ਨਿੱਜੀ ਜ਼ਰੂਰਤਾਂ ਦਾ ਧਿਆਨ ਰੱਖਿਆ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ 10 ਲੋਕ ਖੁਦ ਕੈਦੀ ਹਨ ਜਾਂ ਬਾਹਰੀ ਲੋਕ ਹਨ।
Total Views: 217 ,
Real Estate



















