ਦਿੱਲੀ: ਨਸ਼ੇੜੀ ਮੁੰਡੇ ਨੇ ਮਾਰਿਆ ਆਪਣਾ ਸਾਰਾ ਪਰਿਵਾਰ

ਦਿੱਲੀ ਜ਼ਿਲੇ ਦੇ ਪਾਲਮ ‘ਚ ਇਕ ਘਰ ‘ਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਇਕ ਲੜਕੇ ਨੇ ਹੀ ਆਪਣੇ ਮਾਤਾ-ਪਿਤਾ, ਇਕ ਭੈਣ ਅਤੇ ਦਾਦੀ ਦਾ ਕਤਲ ਕੀਤਾ ਹੈ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਮੰਗਲਵਾਰ ਰਾਤ ਪਾਲਮ ਦੇ ਰਾਜ ਨਗਰ ਪਾਰਟ-2 ਇਲਾਕੇ ‘ਚ ਵਾਪਰੀ। ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।
ਜਾਣਕਾਰੀ ਅਨੁਸਾਰ ਮੁਲਜ਼ਮ ਨੇ ਚਾਰੇ ਜਾਣਿਆਂ ਨੂੰ ਚਾਕੂ ਮਾਰ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਲੜਕਾ ਨਸ਼ੇੜੀ ਹੈ ਅਤੇ ਹਾਲ ਹੀ ਵਿੱਚ ਨਸ਼ਾ ਮੁਕਤੀ ਕੇਂਦਰ ਤੋਂ ਬਾਹਰ ਆਇਆ ਸੀ।ਲੜਕੇ ਦਾ ਨਾਂ ਕੇਸ਼ਵ ਹੈ।

Total Views: 169 ,
Real Estate