
ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਵਾਉਂਦੇ ਦੀ ਵੀਡੀਓ ਫੁਟੇਜ ‘ਚ ਨਜ਼ਰ ਆ ਰਿਹਾ ਮਾਲਸ਼ ਕਰਨ ਵਾਲਾ ਮਸਾਜ ਫਿਜ਼ੀਓਥੈਰੇਪਿਸਟ ਨਹੀਂ ਹੈ। ਸਗੋਂ ਉਹ ਬਲਾਤਕਾਰ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਕੈਦੀ ਹੈ। ਜੈਨ ਨੂੰ ਕਥਿਤ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੀ ਕੋਠੜੀ ਵਿਚ ਮੰਜੇ ’ਤੇ ਪਏ ਪੈਰਾਂ ਦੀ ਮਸਾਜ ਕਰਵਾ ਰਹੇ ਹਨ ਤੇ ਕੁਝ ਦਸਤਾਵੇਜ਼ ਪੜ੍ਹ ਰਹੇ ਹਨ ਹਨ। ਇਸ ਨਾਲ ਉਹ ਉਥੇ ਮੌਜੂਦ ਲੋਕਾਂ ਨਾਲ ਗੱਲ ਕਰਦੇ ਹਨ। ਮਿਨਰਲ ਵਾਟਰ ਦੀਆਂ ਬੋਤਲਾਂ ਅਤੇ ਰਿਮੋਟ ਵੀ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਉਹ ਕੁਰਸੀ ‘ਤੇ ਬੈਠ ਕੇ ਸਿਰ ਦੀ ਮਸਾਜ ਕਰਵਾਉਂਦੇ ਨਜ਼ਰ ਆ ਰਹੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਜੈਨ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਬਾਅਦ ਫਿਜ਼ੀਓਥੈਰੇਪੀ ਲੈ ਰਹੇ ਸਨ ਅਤੇ ਭਾਰਤੀ ਜਨਤਾ ਪਾਰਟੀ ‘ਤੇ ਸੀਸੀਟੀਵੀ ਫੁਟੇਜ ਨੂੰ ਗੈਰ-ਕਾਨੂੰਨੀ ਢੰਗ ਨਾਲ ਲੀਕ ਕਰਕੇ ਸਿਹਤ ਮੁੱਦਿਆਂ ‘ਤੇ “ਸਸਤੀ” ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਸੀ। ਪੰਜਾਬੀ ਟ੍ਰਿਬਿਊਨ ਦੀ ਖਬਰ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਜੈਨ ਦੀ ਮਸਾਜ ਕਰਨ ਵਾਲਾ ਵਿਅਕਤੀ ਰਿੰਕੂ ਹੈ ਤੇ ਉਹ ਵੀ ਜੇਲ੍ਹ ਵਿੱਚ ਬਲਾਤਕਾਰ ਦੇ ਦੋਸ਼ ਵਿੱਚ ਕੈਦ ਹੈ। ਉਹ ਬਲਾਤਕਾਰ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਸਬੰਧ ਵਿੱਚ ਜੇਲ੍ਹ ਵਿੱਚ ਹੈ। ਰਿੰਕੂ ਫਿਜ਼ੀਓਥੈਰੇਪਿਸਟ ਨਹੀਂ ਹੈ। ਦੂਜੇ ਪਾਸੇ ‘ਆਪ’ ਨੇਤਾ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਭਾਜਪਾ ਸਿਸੋਦੀਆ, ਜੈਨ ਅਤੇ ਹੋਰ ਸਟਿੰਗ ਅਪਰੇਸ਼ਨਾਂ ਨਾਲ ਜੁੜੇ ਮਾਮਲਿਆਂ ਨੂੰ ਉਛਾਲ ਰਹੀ ਹੈ,ਕਿਉਂਕਿ ਉਸ ਕੋਲ ਦਿੱਲੀ ਨਗਰ ਨਿਗਮ ਚੋਣਾਂ ਨਾਲ ਸਬੰਧਤ ਕੋਈ ਚੋਣ ਮੁੱਦਾ ਨਹੀਂ ਹੈ।
Total Views: 299 ,
Real Estate


















