ਭਾਜਪਾਈ ਬਣੇ ਕਾਂਗਰਸੀਆਂ ਨੂੰ ਮਿਲੀ X ਕੈਟਾਗਰੀ ਦੀ ਸੁਰੱਖਿਆ

ਪੰਜਾਬ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਤਿੰਨ ਸਾਬਕਾ ਮੰਤਰੀਆਂ ਅਤੇ ਇਕ ਸਾਬਕਾ ਵਿਧਾਇਕ ਦੀ ਸ਼ਨੀਵਾਰ ਨੂੰ ਸੁਰੱਖਿਆ ਵਧਾ ਦਿੱਤੀ ਗਈ ਹੈ। ਇੰਟੈਲੀਜੈਂਸ ਬਿਊਰੋ (ਆਈਬੀ) ਦੀ ਰਿਪੋਰਟ ਦੇ ਆਧਾਰ ‘ਤੇ ਫੈਸਲਾ ਲੈਂਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਨੇਤਾਵਾਂ ਨੂੰ ਐਕਸ-ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਜਿਨ੍ਹਾਂ ਆਗੂਆਂ ਨੂੰ ਇਹ ਸੁਰੱਖਿਆ ਮਿਲੀ ਹੈ, ਉਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਜਗਦੀਪ ਸਿੰਘ ਨਕਵੀ ਅਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਟਿੱਕਾ ਸ਼ਾਮਲ ਹਨ। X ਸ਼੍ਰੇਣੀ ਦੀ ਸੁਰੱਖਿਆ ਵਿੱਚ ਸਿਰਫ ਦੋ ਸੁਰੱਖਿਆ ਗਾਰਡ ਦਿੱਤੇ ਗਏ ਹਨ। ਇਹਨਾਂ ਵਿੱਚੋਂ ਇੱਕ PSO (ਪਰਸਨਲ ਸਕਿਓਰਿਟੀ ਅਫਸਰ) ਹੈ। ਸੁਰੱਖਿਆ ਦੀ ਇਸ ਸ਼੍ਰੇਣੀ ਵਿੱਚ ਕੋਈ ਕਮਾਂਡੋ ਸ਼ਾਮਲ ਨਹੀਂ ਹੈ।
ਅਕਤੂਬਰ ਮਹੀਨੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਈ.ਬੀ ਦੀ ਰਿਪੋਰਟ ਦੇ ਆਧਾਰ ‘ਤੇ ਪੰਜਾਬ ਦੇ ਪੰਜ ਭਾਜਪਾ ਆਗੂਆਂ ਨੂੰ ਵਾਈ-ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਸੀ। ਇਨ੍ਹਾਂ ਆਗੂਆਂ ‘ਚ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਸਾਬਕਾ ਵਿਧਾਇਕ ਹਰਚੰਦ ਕੌਰ, ਸਾਬਕਾ ਵਿਧਾਇਕ ਪ੍ਰੇਮ ਮਿੱਤਲ ਅਤੇ ਸਾਬਕਾ ਮਹਾਮੰਤਰੀ ਕਮਲਦੀਪ ਸੈਣੀ ਹਨ। ਵਾਈ ਸ਼੍ਰੇਣੀ ਸੁਰੱਖਿਆ ਕਵਚ ਤਹਿਤ ਕੁਲ 11 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਦੋ ਪੀ.ਐੱਸ.ਓ. ਹੁੰਦੇ ਹਨ। ਇਸ ਸ਼੍ਰੇਣੀ ਵਿੱਚ ਵੀ ਕੋਈ ਕਮਾਂਡੋ ਤਾਇਨਾਤ ਨਹੀਂ ਕੀਤਾ ਜਾਂਦਾ।

Total Views: 170 ,
Real Estate