ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ : ਵੋਟਾਂ ਪੈਣ ਦਾ ਕੰਮ ਮੁਕੰਮਲ, 11 ਮੈਂਬਰ ਗੈਰ ਹਾਜ਼ਰ

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲਈ ਮੌਕੇ ’ਤੇ ਹਾਜ਼ਰ ਕੁੱਲ 146 ਮੈਂਬਰਾਂ ਦੀਆਂ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ ਹੈ। ਵੋਟਾਂ ਦੀ ਗਿਣਤੀ ਦੇ ਨਤੀਜੇ ਥੋੜ੍ਹੀ ਦੇਰ ਵਿੱਚ ਆ ਜਾਣਗੇ। ਚੋਣ ਵਿਚ ਕੁੱਲ 157 ਵਿਚੋਂ 11 ਮੈਂਬਰ ਗੈਰ ਹਾਜ਼ਰ ਹਨ ਜਦੋਂ ਕਿ 146 ਮੈਂਬਰ ਇਜਲਾਸ ਵਿਚ ਹਾਜ਼ਰ ਸਨ। ਜਾਣਕਾਰੀ ਮੁਤਾਬਕ 157 ਵਿਚੋਂ 1 ਮੈਂਬਰ ਜੇਲ੍ਹ ਵਿਚ ਹੈ, 6 ਮੈਂਬਰ ਵਿਦੇਸ਼ਾਂ ਵਿਚ ਹਨ ਤੇ ਬਾਕੀ ਦੇ 4 ਵਿਚੋਂ 2-3 ਮਾਨ ਦਲ ਦੇ ਮੈਂਬਰ ਹਨ ਤੇ 1 ਦੀ ਸਿਹਤ ਠੀਕ ਨਹੀਂ ਹੈ।

Total Views: 246 ,
Real Estate