ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਝਟਕਾ ਦਿੰਦਿਆਂ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਅਤੇ ਭਾਜਪਾ ਆਗੂ ਤੇਜਿੰਦਰਪਾਲ ਬੱਗਾ ਖ਼ਿਲਾਫ਼ ਦਰਜ ਮਾਮਲੇ ਰੱਦ ਕਰ ਦਿੱਤੇ ਹਨ।ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਖਿਲਾਫ਼ ਭੜਕਾਊ ਬਿਆਨ ਦੇਣ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ। ਕੁਮਾਰ ਵਿਸ਼ਵਾਸ਼ ਬਾਰੇ ਫ਼ੈਸਲਾ ਸੁਣਾਉਂਦਿਆਂ ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਨੂੰ ਰੋਕਣ ਲਈ ਇਹ ਇਸ ਅਦਾਲਤ ਲਈ ਢੁਕਵਾਂ ਕੇਸ ਹੈ। ਅਦਾਲਤ ਨੇ ਕਿਹਾ, ”ਕਿਉਂਕਿ ਸ਼ਿਕਾਇਤ ਅਤੇ ਜਾਂਚ ਵਿੱਚ ਕੋਈ ਵੀ ਸਮੱਗਰੀ ਸ਼ਾਮਲ ਨਹੀਂ ਹੈ ਜੋ ਘਟਨਾ ਨੂੰ ਦੂਰੋਂ ਵੀ ਜੋੜਦੀ ਹੋਵੇ।” ਉਨ੍ਹਾਂ ਨੇ ਅੱਗੇ ਕਿਹਾ, “ਅਦਾਲਤ ਦੀ ਗ਼ੈਰ-ਦਖ਼ਲਅੰਦਾਜ਼ੀ ਦੇ ਨਤੀਜੇ ਵਜੋਂ ਨਿਆਂ ਦਾ ਘਾਣ ਹੋ ਜਾਵੇਗਾ ਅਤੇ ਇਸ ਤਰ੍ਹਾਂ, ਅਦਾਲਤ ਸੀਆਰਪੀਸੀ ਦੀ ਧਾਰਾ 482 ਦੇ ਅਧੀਨ ਅੰਦਰੂਨੀ ਅਧਿਕਾਰ ਖੇਤਰ ਨੂੰ ਲਾਗੂ ਕਰਦੀ ਹੈ ਅਤੇ ਐੱਫਆਈਆਰ ਨੂੰ ਰੱਦ ਕਰਦੀ ਹੈ।”
ਤੇਜਿੰਦਰਪਾਲ ਸਿੰਘ ਬੱਗਾ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਟਵੀਟ ਕਰਕੇ ਪੰਜਾਬ ਵਿਚ ਨਫ਼ਰਤ ਫੈਲਾਉਣ ਦੇ ਇਲਜ਼ਾਮ ਲਾਏ ਗਏ ਸਨ। ਫੈਸਲੇ ਤੋਂ ਬਾਅਦ ਮੀਡੀਆ ਨੂੰ ਪ੍ਰਤੀਕਰਮ ਦਿੰਦਿਆ ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਇਸ ਨੂੰ ਸਿੱਧਾ ਸੱਤਾ ਦੀ ਦੁਰਵਰਤੋਂ ਦਾ ਕੇਸ ਦੱਸਿਆ ਹੈ। ਤੇਜਿੰਦਰਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਹਾਈਕੋਰਟ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮੂੰਹ ਉੱਤੇ ”ਕਰਾਰੀ ਚਪੇੜ” ਦੱਸਿਆ ਹੈ।
ਤੇਜਿੰਦਰਪਾਲ ਬੱਗਾ ਤੇ ਕੁਮਾਰ ਵਿਸ਼ਵਾਸ਼ ਖ਼ਿਲਾਫ਼ ਪੰਜਾਬ ਪੁਲਿਸ ਦੇ ਪਰਚੇ ਹਾਈਕੋਰਟ ਨੇ ਰੱਦ ਕੀਤੇ
Total Views: 192 ,
Real Estate