ਈਰਾਨ ‘ਚ ਹਿਜਾਬ ਵਿਰੋਧੀ ਪ੍ਰਦਰਸ਼ਨ , 31 ਮੌਤਾਂ

ਈਰਾਨ ਵਿੱਚ ਲੋਕ ਹਿਜਾਬ ਦੇ ਵਿਰੋਧ ਵਿੱਚ ਉਤਰ ਆਏ ਹਨ। 16 ਸਤੰਬਰ ਤੋਂ ਸ਼ੁਰੂ ਹੋਇਆ ਵਿਰੋਧ ਅਜੇ ਵੀ ਜਾਰੀ ਹੈ। ਇਸ ਧਰਨੇ ਵਿੱਚ ਔਰਤਾਂ ਦੇ ਨਾਲ-ਨਾਲ ਮਰਦ ਵੀ ਸ਼ਾਮਲ ਹੋਏ ਹਨ। ਹੁਣ ਇਹ 15 ਸ਼ਹਿਰਾਂ ਵਿੱਚ ਫੈਲ ਗਿਆ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਵੀ ਹੋ ਰਹੀਆਂ ਹਨ। ਪੁਲਿਸ ਨੇ ਅੰਦੋਲਨਕਾਰੀ ਲੋਕਾਂ ਨੂੰ ਰੋਕਣ ਲਈ ਗੋਲੀ ਚਲਾ ਦਿੱਤੀ। ਵੀਰਵਾਰ ਨੂੰ ਗੋਲੀਬਾਰੀ ‘ਚ ਤਿੰਨ ਪ੍ਰਦਰਸ਼ਨਕਾਰੀ ਮਾਰੇ ਗਏ ਸਨ। 5 ਦਿਨਾਂ ‘ਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਸੈਂਕੜੇ ਲੋਕ ਜ਼ਖਮੀ ਹੋਏ ਹਨ। ਮਾਮਲਾ 13 ਸਤੰਬਰ ਨੂੰ ਸ਼ੁਰੂ ਹੋਇਆ ਸੀ। ਉਦੋਂ ਈਰਾਨ ਦੀ ਮੌਰਲ ਪੁਲਿਸ ਨੇ 22 ਸਾਲਾ ਲੜਕੀ ਮਹਿਸਾ ਅਮੀਨੀ ਨੂੰ ਹਿਜਾਬ ਨਾ ਪਾਉਣ ਕਰਕੇ ਗ੍ਰਿਫਤਾਰ ਕੀਤਾ ਸੀ। ਉਸ ਦੀ ਲਾਸ਼ 3 ਦਿਨਾਂ ਬਾਅਦ 16 ਸਤੰਬਰ ਨੂੰ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਿਆ ਅਤੇ ਹੁਣ ਤੱਕ ਇਹ ਵਿਵਾਦ 31 ਲੋਕਾਂ ਦੀ ਜਾਨ ਲੈ ਚੁੱਕਾ ਹੈ।
ਮਾਸ਼ਾ ਦੇ ਪਿਤਾ ਅਮਜਦ ਅਮੀਨੀ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਲਿਸ ਅਤੇ ਸਰਕਾਰ ਸਿਰਫ਼ ਝੂਠ ਬੋਲ ਰਹੀ ਹੈ। ਮੈਂ ਆਪਣੀ ਧੀ ਦੀ ਜਾਨ ਬਖਸ਼ ਲਈ ਉਨ੍ਹਾਂ ਅੱਗੇ ਗਿੜਗੜਾਉਂਦਾ ਰਿਹਾ। ਜਦੋਂ ਮੈਂ ਉਸ ਦੀ ਲਾਸ਼ ਦੇਖੀ ਤਾਂ ਪੂਰੀ ਤਰ੍ਹਾਂ ਢੱਕੀ ਹੋਈ ਸੀ। ਸਿਰਫ਼ ਚਿਹਰਾ ਅਤੇ ਲੱਤਾਂ ਹੀ ਦਿਖਾਈ ਦੇ ਰਹੀਆਂ ਸਨ। ਉਸ ਦੇ ਪੈਰਾਂ ‘ਤੇ ਵੀ ਸੱਟ ਦੇ ਨਿਸ਼ਾਨ ਸਨ। ਈਰਾਨੀ ਔਰਤਾਂ ਹਿਜਾਬ ਲਾਹ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਵਿਰੋਧ ਤੋਂ ਅੱਕ ਗਈ ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿੱਤਾ ਹੈ। ਅੰਦੋਲਨ ਵਿੱਚ ਹਿੱਸਾ ਲੈਣ ਵਾਲੀਆਂ ਜ਼ਿਆਦਾਤਰ ਔਰਤਾਂ ਸਕੂਲ-ਕਾਲਜ ਦੀਆਂ ਵਿਦਿਆਰਥਣਾਂ ਹਨ। ਉਹ ਸੜਕਾਂ ‘ਤੇ ਆ ਕੇ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦੇ ਰਹੀਆਂ ਹਨ।

 

Total Views: 144 ,
Real Estate