AIIMS ਦਾ ਨਾਂ ਬਦਲਣਾ ਚਾਹੁੰਦੀ ਹੈ ਸਰਕਾਰ, ਏਮਸ ਐਸੋਸੀਏਸ਼ਨ ਨੇ ਜਤਾਇਆ ਇਤਰਾਜ਼

ਏਮਸ ਦੀ ਫੈਕਲਟੀ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਪੱਤਰ ਲਿਖ ਕੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਨੂੰ ਨਵਾਂ ਨਾਂ ਦੇਣ ਸਬੰਧੀ ਪ੍ਰਸਤਾਵ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਐਸੋਸੀਏਸ਼ਨ ਨੇ ਕਿਹਾ ਕਿ ਇਸ ਨਾਲ ਸੰਸਥਾ ਆਪਣੀ ਪਛਾਣ ਗੁਆ ਦੇਵੇਗੀ। ਫੈਕਲਟੀ ਐਸੋਸੀਏਸ਼ਨ ਆਫ਼ ਏਮਸ ਨੇ ਹਾਲ ਹੀ ਵਿੱਚ ਸਰਕਾਰ ਦੇ ਦੇਸ਼ ਭਰ ਦੇ 23 ਏਮਸ ਦਾ ਨਾਂ ਬਦਲਣ ਸਬੰਧੀ ਪ੍ਰਸਤਾਵ ’ਤੇ ਫੈਕਲਟੀ ਮੈਂਬਰਾਂ ਦੀ ਰਾਏ ਮੰਗੀ ਸੀ। ਕੇਂਦਰੀ ਸਿਹਤ ਮੰਤਰੀ ਨੂੰ ਲਿਖੇ ਪੱਤਰ ’ਚ ਫੈਕਲਟੀ ਮੈਂਬਰਾਂ ਵੱਲੋਂ ਏਮਸ ਦਾ ਨਾਂ ਬਦਲਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਗਿਆ ਹੈ। ਪੱਤਰ ਵਿੱਚ ਜਥੇਬੰਦੀ ਨੇ ਕਿਹਾ ਹੈ ਕਿ ਏਮਸ ਦਿੱਲੀ ਦਾ ਗਠਨ 1956 ’ਚ ਮੈਡੀਕਲ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਸਾਂਭ ਸੰਭਾਲ ਦੇ ਮਿਸ਼ਨ ਨਾਲ ਕੀਤਾ ਗਿਆ ਸੀ।

Total Views: 226 ,
Real Estate