ਉਪ-ਰਾਸ਼ਟਰਪਤੀ ਤੇ ਨਹੀਂ ਬਣੀ ਗੱਲ ਤਾਂ ਹੁਣ ਖਬਰਾਂ ਕੈਪਟਨ ਅਮਰਿੰਦਰ ਨੂੰ ਰਾਜਪਾਲ ਲਾਉਣ ਦੀਆਂ ਆਈਆਂ

ਖਬਰਾਂ ਹਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸੂਬੇ ਦਾ ਰਾਜਪਾਲ ਲਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਮੋਦੀ ਸਰਕਾਰ ਨੇ ਉਹਨਾਂ ਦੀ ਨਿਯੁਕਤੀ ਵਾਸਤੇ ਪ੍ਰਕਿਰਿਆਰ ਆਰੰਭ ਦਿੱਤੀ ਹੈ। ਇੱਕ ਅਖ਼ਬਰਾਂ ਅਨੁਸਾਰ ਨਿਯੁਕਤੀ ਲਈ ਫਾਈਲ ਤੋਰ ਦਿੱਤੀ ਗਈ ਹੈ ਤੇ ਆਉਂਦੇ ਦਿਨਾਂ ਵਿਚ ਇਹ ਨਿਯੁਕਤੀ ਹੋ ਸਕਦੀ ਹੈ। ਇਹ ਵੀ ਚਰਚਾ ਹੈ ਕਿ ਰਾਜਪਾਲ ਵਜੋਂ ਨਿਯੁਕਤੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਲ ਹੋਣਗੇ ਤੇ ਆਪਣੀ ਪਾਰਟੀ ਪੀ ਐਲ ਸੀ ਦਾ ਭਾਜਪਾ ਵਿਚ ਰਲੇਵਾਂ ਕਰਨਗੇ। ਕਿਹਾ ਗਿਆ ਹੈ ਕਿ 19 ਸਤੰਬਰ ਨੂੰ ਕੈਪਟਨ ਵਾਲੀ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਹੋ ਜਾਵੇਗਾ ।

Total Views: 47 ,
Real Estate