ਕੈਨੇਡਾ : ਫ਼ਲਾਈਟ ਰੱਦ ਹੋਣ ਤੇ ਏਅਰਲਾਈਨ ਰਿਫ਼ੰਡ ਦੇਣ ਲਈ ਹੋਵੇਗੀ ਪਾਬੰਦ

ਕੈਨੇਡਾ ਦੇ ਹਵਾਈ ਮੁਸਾਫ਼ਰਾਂ ਲਈ 8 ਸਤੰਬਰ ਤੋਂ ਨਵੇਂ ਨਿਯਮ ਲਾਗੂ ਹੋ ਗਏ ਹਨ, ਜਿਸ ਤਹਿਤ ਫ਼ਲਾਈਟ ਰੱਦ ਹੋਣ ਦੀ ਸੂਰਤ ‘ਚ ਉਹ ਨਕਦ ਮੁਆਵਜ਼ੇ ਦੇ ਹੱਕਦਾਰ ਹੋਣਗੇ। ਨਵੇਂ ਨਿਯਮਾਂ ਤਹਿਤ, ਜੇਕਰ ਫ਼ਲਾਈਟ ਦੇ ਰੱਦ ਹੋਣ ਜਾਂ ਬਹੁਤ ਜ਼ਿਆਦਾ ਦੇਰੀ ਹੋਣ ‘ਤੇ ਯਾਤਰੀਆਂ ਨੂੰ 48 ਘੰਟਿਆਂ ਦੇ ਅੰਦਰ ਕਿਸੇ ਦੂਸਰੀ ਫ਼ਲਾਈਟ ਲਈ ਬੁੱਕ ਨਹੀਂ ਕੀਤਾ ਜਾ ਸਕਦਾ ਤਾਂ ਏਅਰਲਾਈਨ ਨੂੰ ਯਾਤਰੀ ਨੂੰ ਰਿਫ਼ੰਡ ਦੇਣਾ ਪਵੇਗਾ ਫਿਰ ਭਾਵੇਂ ਫ਼ਲਾਈਟ ਦੇਰੀ ਜਾਂ ਰੱਦ ਹੋਣਾ ਏਅਰਲਾਈਨ ਦੀ ਗ਼ਲਤੀ ਕਰਕੇ ਨਾਂ ਵੀ ਹੋਵੇ। ਪੁਰਾਣੇ ਨਿਯਮਾਂ ਤਹਿਤ ਏਅਰਲਾਈਨਜ਼ ਉਨ੍ਹਾਂ ਮਾਮਲਿਆਂ ਵਿੱਚ ਰਿਫ਼ੰਡ ਦੇਣ ਲਈ ਪਾਬੰਦ ਨਹੀਂ ਸਨ ਜੋ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੁੰਦੇ। ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਵਿਸ਼ਲੇਸ਼ਣ ਅਤੇ ਆਊਟਰੀਚ ਸ਼ਾਖ਼ਾ ਦੇ ਮੁੱਖੀ, ਟੌਮ ਊਮਨ ਨੇ ਕਿਹਾ, ਇਹ ਇੱਕ ਵੱਡਾ ਫ਼ੈਸਲਾ ਹੈ। ਇਹ ਯਾਤਰੀਆਂ ਦੀ ਜਿੱਤ ਹੈ। ਮਿਸਾਲ ਦੇ ਤੌਰ ’ਤੇ ਮੌਸਮ ਦੀ ਖਰਾਬੀ ਜਾਂ ਹਵਾਈ ਜਹਾਜ਼ ਦਾ ਕੋਈ ਮਕੈਨੀਕਲ ਮਸਲਾ ਖੜ੍ਹਾ ਹੋਣਾ ਹੱਥ ਵਸ ਤੋਂ ਬਾਹਰ ਮੰਨਿਆ ਜਾਂਦਾ ਸੀ। ਪਰ ਹੁਣ ਫ਼ਲਾਈਟ ਰੱਦ ਹੋਣ ਦੀ ਸੂਰਤ ਵਿਚ 48 ਘੰਟੇ ਦੇ ਅੰਦਰ ਨਵੀਂ ਫ਼ਲਾਈਟ ਵਿਚ ਸੀਟ ਨਾ ਮਿਲਣ ਦੀ ਸੂਰਤ ਵਿਚ ਏਅਰਲਾਈਨਜ਼ ਨੂੰ ਨਕਦ ਮੁਆਵਜ਼ਾ ਦੇਣਾ ਹੋਵੇਗਾ। ਨਕਦ ਰਿਫ਼ੰਡ ਤੋਂ ਇਲਾਵਾ ਟਿਕਟ ਦੀ ਕੀਮਤ ਵਾਊਚਰ ਦੇ ਰੂਪ ਵਿਚ ਦਿਤੀ ਜਾ ਸਕਦੀ ਹੈ ਪਰ ਏਅਰਲਾਈਨ ਵਾਸਤੇ ਲਾਜ਼ਮੀ ਹੋਵੇਗਾ ਕਿ 30 ਦਿਨ ਦੇ ਅੰਦਰ ਮੁਕੰਮਲ ਅਦਾਇਗੀ ਕਰ ਦਿੱਤੀ ਜਾਵੇ। ਉੱਥੇ ਹੀ ਨੈਸ਼ਨਲ ਏਅਰਲਾਈਨਜ਼ ਕੌਂਸਲ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ, ਜੈਫ ਮੌਰੀਸਨ ਦਾ ਕਹਿਣਾ ਹੈ ਕਿ ਨਵੇਂ ਨਿਯਮ ਗ਼ੈਰ-ਵਾਜਬ ਹਨ, ਕਿਉਂਕਿ ਇਹ ਸਾਰੀ ਜ਼ਿੰਮੇਵਾਰੀ ਏਅਰਲਾਈਨਾਂ ਤੇ ਪਾ ਰਹੇ ਹਨ, ਜਦਕਿ ਫ਼ਲਾਈਟਾਂ ਹੋਰ ਕਾਰਨਾਂ ਜਿਵੇਂ ਸਿਕਿਓਰਟੀ, ਕਸਟਮਜ਼ ਜਾਂ ਖ਼ੁਦ ਏਅਰਪੋਰਟ ਪ੍ਰਬੰਧਨ ਕਰਕੇ ਵੀ ਡਿਲੇਅ ਜਾਂ ਰੱਦ ਹੋ ਰਹੀਆਂ ਹਨ।
Total Views: 50 ,
Real Estate