ਸਮਝੌਤਾ ਐਕਸਪ੍ਰੈੱਸ ਰੇਲ ਪਾਕਿਸਤਾਨ ਨੇ ਆਰਜ਼ੀ ਤੌਰ ‘ਤੇ ਕੀਤੀ ਬੰਦ

ਭਾਰਤ-ਪਾਕਿ ਵਿਚਕਾਰ ਚੱਲ ਰਹੀ ਸਮਝੌਤਾ ਐਕਸਪ੍ਰੈੱਸ ਰੇਲ ਅੱਜ ਵੀਰਵਾਰ ਨੂੰ ਪਾਕਿਸਤਾਨ ਨੇ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤੀ ਗਈ ਹੈ। ਇੰਨ੍ਹੀ ਦਿਨੀਂ ਭਾਰਤ-ਪਾਕਿ ਵਿਚਕਾਰ ਵਿਗੜੇ ਸਬੰਧਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ, ਸੁਰੱਖਿਆ ਦੇ ਮੱਦੇਨਜ਼ਰ, ਜਿਵੇਂ ਹੀ ਦੋਹਾਂ ਮੁਲਕਾਂ ਵਿਚਕਾਰ ਹਲਾਤ ਸਹੀ ਹੋਏ, ਉਸੇ ਵਕਤ ਇਸ ਸੇਵਾ ਨੂੰ ਮੁੜ ਬਹਾਲ ਕੀਤਾ ਜਾਵੇਗਾ। ਜਦਕਿ ਭਾਰਤ ਵੱਲੋਂ ਇਸ ਸੇਵਾ ਨੂੰ ਸਸਪੈਂਡ ਕੀਤੇ ਜਾਣ ਦਾ ਕੋਈ ਵੀ ਬਿਆਨ ਨਹੀਂ ਆਇਆ ਹੈ। ਦਿੱਲੀ ਤੋਂ ਅਟਾਰੀ ਆਉਣ ਵਾਲੀ ਅਟਾਰੀ ਸਪੈਸ਼ਲ ਰੇਲ ਗੱਡੀ ਆਪਣੇ ਮਿਥੇ ਸਮੇਂ ਤੇ ਅਟਾਰੀ ਸਟੇਸ਼ਨ ‘ਤੇ ਪਹੁੰਚੀ,ਜਿਸ ‘ਚ 42 ਮੁਸਾਫ਼ਰ ਸਵਾਰ ਸਨ,ਜਿਨ੍ਹਾਂ ਨੇ ਸਮਝੌਤਾ ਐਕਸਪ੍ਰੈੱਸ ਰਸਤੇ ਪਾਕਿਸਤਾਨ ਜਾਣਾ ਸੀ ਪਰ ਸਮਝੌਤਾ ਐਕਸਪ੍ਰੈੱਸ ਬੰਦ ਹੋਣ ਕਾਰਨ ਪ੍ਰੇਸ਼ਾਨ ਹਨ।ਇਹ ਮੁਸਾਫ਼ਰ ਹਾਲ ਦੀ ਘੜੀ ਅਟਾਰੀ ਸਟੇਸ਼ਨ ਵਿਖੇ ਬੈਠੇ ਹੋਏ ਹਨ।ਇਸ ਦੌਰਾਨ ਇਨ੍ਹਾਂ 42 ਪਾਕਿਸਤਾਨੀ ਯਾਤਰੀਆਂ ਨੂੰ ਸੜਕੀ ਰਸਤੇ ਰਾਹੀਂ ਜਾਣ ਦੀ ਇਜਾਜ਼ਤ ਮਿਲ ਗਈ ਹੈ।

Total Views: 82 ,
Real Estate