ਭਾਰਤ ਪਾਕਿਸਤਾਨ ਵੱਲੋਂ ਇੱਕ ਦੂਜੇ ਦੇ ਜਹਾਜ਼ ਡੇਗਣ ਦਾ ਦਾਅਵਾ

ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅੱਜ ਜੰਮੂ-ਕਸ਼ਮੀਰ ਦੇ ਪੁੰਛ ਅਤੇ ਨੌਸ਼ਹਿਰਾ ਸੈਕਟਰ ‘ਚ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਸ ਦੌਰਾਨ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਹੋਏ ਪਾਕਿਸਤਾਨ ਦੇ ਐੱਫ। 16 ਲੜਾਕੂ ਜਹਾਜ਼ ਨੂੰ ਮਾਰ ਦਿੱਤਾ। ਇਸ ਜਹਾਜ਼ ਦਾ ਮਲਬਾ ਪਾਕਿਸਤਾਨ ਦੇ ਇਲਾਕੇ ‘ਚ ਪੈਂਦੇ ਨੌਸ਼ਹਿਰਾ ਸੈਕਟਰ ਦੀ ਲਾਮ ਵੈਲੀ ‘ਚ ਡਿੱਗਿਆ। ਉੱਥੇ ਹੀ ਭਾਰਤੀ ਹਵਾਈ ਖੇਤਰ ਦੀ ਉਲੰਘਣ ਕਰਨ ਤੋਂ ਬਾਅਦ ਪਾਕਿਸਤਾਨ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ (ਪਾਕਿਸਤਾਨ) ਹਵਾਈ ਖੇਤਰ ‘ਚ ਰਹਿ ਕੇ ਕੰਟਰੋਲ ਰੇਖਾ ਦੇ ਪਾਰ ਹਮਲਾ ਕੀਤਾ ਅਤੇ ਉਸ ਵਲੋਂ ਭਾਰਤ ‘ਚ ਦੋ ਲੜਾਕੂ ਜਹਾਜ਼ਾਂ ਨੂੰ ਸੁੱਟਿਆ ਗਿਆ। ਇਸ ਦੇ ਨਾਲ ਹੀ ਪਾਕਿਸਤਾਨ ਨੇ ਇੱਕ ਭਾਰਤੀ ਪਾਇਲਟ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਵੀ ਕੀਤਾ ਹੈ।ਲੜਾਕੂ ਜਹਾਜ਼ ਨੇ ਬੁੱਧਵਾਰ ਨੂੰ ਬਡਗਾਮ ਦੇ ਤਕਨੀਕੀ ਹਵਾਈ ਅੱਡੇ ਤੋਂ ਟੇਕ-ਆਫ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਸਵੇਰੇ 10 ਵੱਜ ਕੇ 5 ਮਿੰਟ ‘ਤੇ ਬੁਡਗਾਮ ਦੇ ਗਰੇਂਡ ਕਲਾਂ ਪਿੰਡ ਦੇ ਨੇੜੇ ਇਕ ਖੁੱਲ੍ਹੇ ਮੈਦਾਨ ਵਿਚ ਜਹਾਜ਼ ਦੇ ਦੋ ਟੋਟੇ ਹੋ ਗਏ। ਹਾਲਾਂਕਿ ਹੋਰਨਾਂ ਪਾਇਲਟਾਂ ਦੀ ਕੋਈ ਰਿਪੋਰਟ ਨਹੀਂ ਹੈ।ਜਹਾਜ਼ ਦਾ ਮਲਬਾ ਹਵਾਈ ਅੱਡੇ ਤੋਂ 7 ਕਿਮੀ ਦੂਰੀ ‘ਤੇ ਮਿਲਿਆ। ਹਾਦਸੇ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ।

Total Views: 51 ,
Real Estate