ਇੰਗਲੈਂਡ ਦੇ ਕਈ ਹਿੱਸੇ ਸੋਕੇ ਦੀ ਮਾਰ ਹੇਠ

ਇੰਗਲੈਂਡ ਦੇ ਇੱਕ ਵੱਡੇ ਹਿੱਸੇ ਨੂੰ ਸ਼ੁੱਕਰਵਾਰ ਨੂੰ ਜਾਰੀ ਭਿਆਨਕ ਗਰਮੀ ਦੇ ਵਿਚਕਾਰ ਅਧਿਕਾਰਤ ਤੌਰ ‘ਤੇ ਸੋਕਾਗ੍ਰਸਤ ਘੋਸ਼ਿਤ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਖੇਤਰਾਂ ਦੇ ਨਿਵਾਸੀਆਂ ਲਈ ਪਾਣੀ ਦੀ ਘਰੇਲੂ ਅਤੇ ਵਪਾਰਕ ਵਰਤੋਂ ‘ਤੇ ਪਾਬੰਦੀ ਹੋਵੇਗੀ। ਸੋਕੇ ਵਾਲੇ ਖੇਤਰਾਂ ਵਿੱਚ ਦੱਖਣ-ਪੱਛਮੀ, ਦੱਖਣੀ ਅਤੇ ਮੱਧ ਇੰਗਲੈਂਡ ਦੇ ਕੁਝ ਹਿੱਸਿਆਂ ਤੋਂ ਇਲਾਵਾ ਪੂਰਾ ਪੂਰਬੀ ਇੰਗਲੈਂਡ ਸ਼ਾਮਲ ਹੈ। ਸੋਕੇ ਦੀ ਸਥਿਤੀ ਦਾ ਐਲਾਨ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਸ਼ਟਰੀ ਸੋਕਾ ਸਮੂਹ ਦੀ ਬੈਠਕ ਹੋਈ। ਸਮੂਹ ਵਿੱਚ ਵਾਤਾਵਰਣ ਏਜੰਸੀ, ਸਰਕਾਰ, ਪਾਣੀ ਦੀਆਂ ਕੰਪਨੀਆਂ ਅਤੇ ਪ੍ਰਮੁੱਖ ਪ੍ਰਤੀਨਿਧੀ ਸਮੂਹਾਂ ਦੇ ਮੈਂਬਰ ਸ਼ਾਮਲ ਹਨ। ਬ੍ਰਿਟੇਨ ਦੇ ਜਲ ਮੰਤਰੀ ਸਟੀਵ ਡਬਲ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸੇ ਅਤਿਅੰਤ ਗਰਮੀ ਦੇ ਇੱਕ ਹੋਰ ਦੌਰ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਸਖ਼ਤ ਗਰਮੀ ਦੀ ਸਥਿਤੀ ਬਣੀ ਹੋਈ ਸੀ। “ਅਸੀਂ ਖੁਸ਼ਕ ਸੀਜ਼ਨ ਲਈ ਪਹਿਲਾਂ ਨਾਲੋਂ ਬਿਹਤਰ ਤਿਆਰ ਹਾਂ, ਪਰ ਅਸੀਂ ਕਿਸਾਨਾਂ ਅਤੇ ਵਾਤਾਵਰਣ ‘ਤੇ ਇਸ ਦੇ ਪ੍ਰਭਾਵ ਸਮੇਤ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖਾਂਗੇ, ਅਤੇ ਲੋੜ ਪੈਣ ‘ਤੇ ਅਗਲੀ ਕਾਰਵਾਈ ਕਰਾਂਗੇ।ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਅਤੇ ਕਾਰੋਬਾਰਾਂ ਨੂੰ ਸਰੋਤਾਂ ‘ਤੇ ਵੱਧ ਰਹੇ ਦਬਾਅ ਬਾਰੇ “ਬਹੁਤ ਸਾਵਧਾਨ” ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੀ ਕਿਹਾ।

Total Views: 45 ,
Real Estate