ਸਰੀ: ਐਥਲੈਟਿਕਸ ਪਾਰਕ ਵਿਚ ਫਾਇਰਿੰਗ, 2 ਮੌਤਾਂ

ਸਾਊਥ ਸਰੀ ਦੇ ਐਥਲੈਟਿਕਸ ਪਾਰਕ ਵਿਚ ਕੱਲ੍ਹ ਬਾਅਦ ਦੁਪਿਹਰ ਹੋਈ ਗੋਲੀਬਾਰੀ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ, 30 ਜੁਲਾਈ ਨੂੰ, ਸਾਊਥ ਸਰੀ ਐਥਲੈਟਿਕ ਪਾਰਕ 20 ਐਵੇਨਿਊ ਦੇ 14600-ਬਲਾਕ ਵਿੱਚ ਲਗਭਗ 2:45 ਵਜੇ ਗੋਲੀਬਾਰੀ ਦੀ ਰਿਪੋਰਟ ਮਿਲੀ। ਜਦੋਂ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਤਿੰਨ ਜਖ਼ਮੀ ਮਿਲੇ। ਦੋ ਜਣਿਆਂ ਦੀ ਉਦੋਂ ਹੀ ਮੌਤ ਹੋ ਗਈ ਹੈ, ਜਦੋਂ ਕਿ ਤੀਜੇ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਜਾਨਲੇਵਾ ਸੱਟਾਂ ਹਨ। ਪੁਲਿਸ ਨੇ ਭਾਵੇਂ ਮਿਰਤਕਾਂ ਜਾਂ ਜ਼ਖਮੀ ਦੀ ਪਛਾਣ ਅਜੇ ਨਹੀਂ ਦੱਸੀ ਪਰ ਸ਼ੱਕ ਹੈ ਕਿ ਗੋਲੀ ਦਾ ਸ਼ਿਕਾਰ ਬਣੇ ਇਹ ਤਿੰਨੇ ਜਣੇ ਪੰਜਾਬੀ ਹੀ ਸਨ।

Total Views: 316 ,
Real Estate