
ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਹਾਲ ਹੀ ‘ਚ ਕੈਨੇਡੀਅਨ ਰੈਪਰ ਡਰੇਕ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਹੈ। ਡਰੇਕ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਡਰੇਕ ਨੂੰ ਸਿੱਧੂ ਮੂਸੇ ਵਾਲਾ ਦੀ ਤਸਵੀਰ ‘ਤੇ ਨਾਂ ਵਾਲੀ ਟੀ-ਸ਼ਰਟ ਪਹਿਨੇ ਦੇਖਿਆ ਗਿਆ। ਡਰੇਕ ਦੀ ਟੀ-ਸ਼ਰਟ ’ਤੇ ਸਿੱਧੂ ਦੀ ਉਹੀ ਤਸਵੀਰ ਹੈ, ਜੋ ਸਿੱਧੂ ਦੇ ਪਿਤਾ ਵਲੋਂ ਟੈਟੂ ’ਚ ਬਣਵਾਈ ਗਈ ਹੈ। ਤਸਵੀਰ ਨਾਲ ਸਿੱਧੂ ਮੂਸੇ ਵਾਲਾ ਦੇ ਜਨਮ ਤੇ ਮੌਤ ਦਾ ਸਾਲ 1993-2022 ਲਿਖਿਆ ਹੋਇਆ ਹੈ।
ਹਾਲੀਵੁੱਡ ਰੈਪਰ ਡਰੇਕ ਨੂੰ ਕੌਣ ਨਹੀਂ ਜਾਣਦਾ। ਪੂਰੀ ਦੁਨੀਆ ’ਚ ਡਰੇਕ ਦਾ ਨਾਂ ਚੱਲਦਾ ਹੈ। ਇਕੱਲੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ, ਯਾਨੀ ਕਿ 11 ਕਰੋੜ 80 ਲੱਖ ਤੋਂ ਵੀ ਵੱਧ।
Total Views: 430 ,
Real Estate


















