ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਫੈਲਿਆ ਹੈਜ਼ਾ

ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਹੈਜ਼ੇ ਤੋਂ ਪੀੜਤ ਕਈ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਵੱਲੋਂ ਬਿਮਾਰੀ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਈ ਇਲਾਕਿਆਂ ’ਚ ਦੂਸ਼ਿਤ ਪਾਣੀ ਕਾਰਨ ਹੈਜ਼ਾ ਫੈਲਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਪਰ ਸਿਹਤ ਅਧਿਕਾਰੀ ਅਜੇ ਇਸ ਤੋਂ ਅਣਜਾਣ ਹਨ। ਕਾਠਮੰਡੂ ਦੇ ਨਾਲ ਲਗਦੇ ਲਲਿਤਪੁਰ ’ਚ ਗੋਲਗੱਪੇ ਅਤੇ ਚਾਟ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Total Views: 353 ,
Real Estate