ਬਾਈ ਸੁਰਜੀਤ ਦੇ ਨਵੇ-ਨਿਕੋਰ ਗੀਤ ਨੂੰ ਭਰਵਾ ਹੁੰਗਾਰਾ 

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਵਿਦੇਸਾਂ ਵਿੱਚ ਰਹਿੰਦੇ ਹੋਏ, ਇੱਥੋਂ ਦੇ ਮਿਹਨਤੀ ਨੌਜਵਾਨਾਂ ਨੇ ਜਿੱਥੇ ਤਰੱਕੀਆਂ ਕੀਤੀਆਂ, ਉੱਥੇ ਆਪਣੇ ਸੌਕ ਵੀ ਪੂਰੇ ਕੀਤੇ। ਜਿੰਨਾਂ ਵਿੱਚ ਇਕ ਨਾਂ ਫਰਿਜ਼ਨੋ, ਕੈਲੀਫੋਰਨੀਆਂ ਨਿਵਾਸੀ ਗਾਇਕ ਅਤੇ ਅਦਾਕਾਰ ਬਾਈ ਸੁਰਜੀਤ ਮਾਛੀਵਾੜਾ ਵਾਲੇ ਦਾ ਆਉਂਦਾ ਹੈ। ਜੋ ਆਪਣੇ ਕਾਰੋਬਾਰ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੀ ਝੋਲੀ ਬਹੁਤ ਸਾਰੇ ਸਫਲ ਗੀਤ ਪਾ ਚੁੱਕਿਆ ਹੈ।  ਗਾਇਕੀ ਬਾਈ ਸੁਰਜੀਤ ਦਾ ਕਿੱਤਾ ਨਹੀਂ ਹੈ। ਇਹ ਉਸ ਦਾ ਸ਼ੌਕ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਹਮੇਸਾ ਤਿਆਰ ਰਹਿੰਦਾ ਹੈ।  ਹੁਣ ਉਸ ਦਾ ਨਵਾਂ-ਨਕੋਰ ਗੀਤ “ਪੈੱਗ ਚਾਰ” ਜੋ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ।  ਇਹ ਗੀਤ ਉਸ ਵੱਲੋਂ ਖਾਸ ਤੌਰ ’ਤੇ ਦੋਸ਼ਤਾ ਦੀ ਮੰਗ ਅਨੁਸਾਰ ਗਾਇਆ ਗਿਆ ਹੈ।  ਜੋ ਚਲ ਰਹੀ ਪਾਰਟੀ ਵਿੱਚ ਸ਼ਰਾਬੀ ਯਾਰਾ ਦੇ ਮਹੌਲ ਨੂੰ ਸਿਰਜਦਾ ਹੈ। ਗਾਇਕੀ ਅਤੇ ਸੰਗੀਤ ਪੱਖੋਂ ਇਹ ਗੀਤ ਪਾਰਟੀਆਂ ਵਿੱਚ ਡੀ.ਜੇ. ‘ਤੇ ਰੌਣਕਾਂ ਲਾਉਣ ਵਾਲੇ ਵੱਡੇ ਪੱਧਰ ਦੇ ਗੀਤਾਂ ਦੀ ਕਤਾਰ ਵਿੱਚ ਸਾਮਲ ਗੀਤ ਹੈ। ਜਿਸ ਦੀ ਵੀਡੀੳ ਅਮਰੀਕਾ ਅਤੇ ਇੰਡੀਆਂ ਵਿੱਚ ਬਣਾਈ ਗਈ ਹੈ।  ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ, ਜੋ ਕਿ ਦੇਖਣਯੋਗ ਹੈ। ਸਾਡੇ ਵੱਲੋਂ ਬਾਈ ਸੁਰਜੀਤ ਅਤੇ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ।  ਉਮੀਦ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਝੋਲੀ ਬਾਈ ਸੁਰਜੀਤ ਹਮੇਸਾ ਨਵੇਂ-ਨਵੇਂ ਮਿਆਰੀ ਗੀਤਾਂ ਨਾਲ ਭਰਦਾ ਰਹੇਗਾ।
Total Views: 142 ,
Real Estate