
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਨੂੰ ਇਕ ਮਹੀਨਾ ਹੋ ਗਿਆ ਹੈ। 117 ਨਵੇਂ ਚੁਣੇ ਗਏ ਵਿਧਾਇਕਾਂ ਵਿਚ ਇਕ ਵਿਧਾਇਕਾ ਅਜਿਹੀ ਵੀ ਹੈ ਜਿਸ ਨੇ ਅਜੇ ਤਕ ਸਹੁੰ ਨਹੀਂ ਚੁੱਕੀ। ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤਣ ਵਾਲੀ ਗੁਨੀਵ ਕੌਰ ਨੇ ਹਾਲੇ ਤਕ ਵਿਧਾਇਕਾ ਵਜੋਂ ਸਹੁੰ ਨਹੀਂ ਚੁੱਕੀ। ਮਹੀਨੇ ਵਿਚ ਦੋ ਵਾਰ ਸੈਸ਼ਨ ਵੀ ਬੁਲਾਏ ਗਏ ਹਨ ਪਰ ਵਿਧਾਇਕਾ ਨੇ ਸਹੁੰ ਨਹੀਂ ਚੁੱਕੀ। ਗੁਨੀਵ ਕੌਰ ਤੋਂ ਇਲਾਵਾ ਚਾਰ ਹੋਰ ਵਿਧਾਇਕ ਸਨ ਜਿਨ੍ਹਾਂ ਨੇ ਪਹਿਲੇ ਸੱਦੇ ਸੈਸ਼ਨ ਵਿਚ ਸਹੁੰ ਨਹੀਂ ਚੁੱਕੀ। ਚਾਰ ਵਿਧਾਇਕਾਂ ਨੇ ਦੂਜੀ ਵਾਰ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਸਹੁੰ ਚੁੱਕੀ। ਇਨ੍ਹਾਂ ਵਿੱਚੋਂ ਇਕ ਵਿਧਾਇਕ ਕਾਂਗਰਸ ਦਾ, ਦੋ ਵਿਧਾਇਕ ਭਾਜਪਾ ਦਾ ਅਤੇ ਇਕ ਆਜ਼ਾਦ ਵਿਧਾਇਕ ਸੀ। ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਜ਼ਿਆਦਾਤਰ ਵਿਧਾਇਕਾਂ ਵੱਲੋਂ ਸਹੁੰ ਚੁੱਕੀ ਗਈ ਸੀ ਪਰ ਗੁਨੀਵ ਕੌਰ ਨੇ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਹੁਣ ਸਹੁੰ ਨਹੀਂ ਚੁੱਕ ਸਕਦੀ। ਦੂਜੇ ਸੈਸ਼ਨ ਦੌਰਾਨ ਵੀ ਗੁਨੀਵ ਕੌਰ ਨੇ ਸਹੁੰ ਨਹੀਂ ਚੁੱਕੀ।
ਬਿਕਰਮ ਮਜੀਠੀਆ ਨੇ 22 ਫਰਵਰੀ ਤੋਂ ਪਟਿਆਲਾ ਜੇਲ੍ਹ ਵਿਚ ਨਿਆਇਕ ਹਿਰਾਸਤ ਵਿਚ ਹਨ। ਗੁਨੀਵ ਕੌਰ ਉਨ੍ਹਾਂ ਦੇ ਬਾਹਰ ਆਉਣ ਦੀ ਉਡੀਕ ਕਰ ਰਹੀ ਹੈ।



















