ਇਮਰਾਨ ਖਾਨ ਦਾ ਵਿਰੋਧੀਆ ਨੂੰ ਬੜਾ ਵੱਡਾ ਝਟਕਾ

ਦਵਿੰਦਰ ਸਿੰਘ ਸੋਮਲ
ਪਾਕਿਸਤਾਨੀ ਵਿਰੋਧੀ ਧਿਰ ਗੱਠਜੋੜ ਨੇ ਆਹ ਸਰਪਰਾਇਜ ਬਿਲਕੁਲ ਵੀ ਨਹੀ ਸੀ ਸੋਚਿਆ ਜੋ ਇਮਰਾਨ ਖਾਨ ਸਾਹਬ ਨੇ ਕੱਢ ਮਾਰਿਆ।
ਪਾਰਲੀਮੈਂਟ ‘ਚ ਬੋਲਦਿਆ ਪਾਕਿਸਤਾਨ ਦੇ ਕਾਨੂੰਨ ਮੰਤਰੀ ਫਵਾਦ ਚੌਧਰੀ ਨੇ ਸਵਿੰਧਾਨ ਦੇ ਆਰਟੀਕਲ ਪੰਜ ਏ ਜਿਸ ‘ਚ ਲਿਖਿਆ ਕੇ ਮੁੱਲਖ ਪ੍ਰਤੀ ਵਫਾਦਾਰੀ ਹਰ ਸ਼ਹਿਰੀ ਦਾ ਫਰਜ ਹੈ ਇਸਦਾ ਹਵਾਲਾ ਦਿੰਦਾ ਹੋਇਆ ਕਿਹਾ ਕੇ ਇਹ ਜਿਹੜਾ ਬੇਭਰੋਸਗੀ ਦਾ ਮਤਾ ਇਹ ਇੱਕ ਵਿਦੇਸ਼ੀ ਸਾਜਿਸ਼ ਹੈ ਇਸਦੇ ਜਵਾਬ ‘ਚ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਨੋ ਟਰੱਸਟ ਮੋਸ਼ਿਨ ਨੂੰ ਖਾਰਿਜ ਕਰ ਦਿੱਤਾ ਅਤੇ ਸੇਸ਼ਨ ਖਤਮ ਕਰਤਾ।
ਵਿਰੋਧੀ ਧਿਰਾ ਨੇ ਪਾਰਲੀਮੈਟ ‘ਚ ਧਰਨਾ ਦੇਣ ਦੀ ਗੱਲ ਅਤੇ ਸੁਪਰੀਮ ਕੋਰਟ ਜਾਣ ਦੀ ਗੱਲ ਆਖੀ ਹੈ ਅਤੇ ਡਿਪਟੀ ਸਪੀਕਰ ਵਲੋ ਇਹ ਜੋ ਕਦਮ ਚੁੱਕਿਆ ਗਿਆ ਇਸਨੂੰ ਗੈਰ ਸੰਵਧਾਨਿਕ ਗਰਦਾਨਿਆ ਹੈ।
ਉੱਧਰ ਪੰਜਾਬ ਐਸੰਬਲੀ ਦਾ ਸੇਸ਼ਨ ਵੀ ਛੇ ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਇਸਤੋ ਇੱਕਦਮ ਬਾਅਦ ਖਾਨ ਸਾਹਬ ਨੇ ਐਸੰਬਲੀਆ ਭੰਗ ਕਰਕੇ ਰਾਸ਼ਟਰਪਤੀ ਨੂੰ ਇਲੇਕਸ਼ਨ ਕਰਵਾਉਣ ਦੀ ਸਿਫਾਰਿਸ਼ ਕਰ ਦਿੱਤੀ ਹੈ ਜੋ ਕੀ ਰਾਸ਼ਟਰਪਤੀ ਆਰਿਫ ਅਲਵੀ ਨੇ ਮੰਨ ਵੀ ਲਈ ਹੈ।
ਹਲਾਤ ਤਾਂ ਇਸਲਾਮਾਬਾਦ ਦੇ ਜਾਂ ਕਹਿਲੋ ਵੀ ਪੂਰੇ ਪਾਕਿਸਤਾਨ ਦੇ ਪਹਿਲਾ ਹੀ ਬਹੁਤ ਨਾਜੂਕ ਸੰਨ ਪਰ ਇਸ ਵੇਲੇ ਸੁਰਤੇਹਾਲ ਕਾਫੀ ਜਿਆਦਾ ਕਸ਼ੀਦਗੀ ਵਾਲੀ ਬਣ ਗਈ ਹੈ।
ਰਾਸ਼ਟਰਪਤੀ ਵਲੋ ਪੀਐਮ ਦੀ ਸਿਫਾਰਿਸ਼ ਮੰਨਣ ਤੋ ਬਾਅਦ ਗੱਲ ਚੌਣਾ ਵੱਲ ਨੂੰ ਤੁਰ ਪਈ ਹੈ ਪਰ ਵੇਖਣਾ ਹੋਵੇਗਾ ਕੇ ਸਰਵ ਉੱਚ ਅਦਾਲਤ ਇਸ ਸਬਤੇ ਕੀ ਕਦਮ ਲੇਦੀ ਹੈ।

Total Views: 131 ,
Real Estate