ਪਾਕਿਸਤਾਨ ਦੀ ਨੈਸ਼ਨਲ ਅੰਸੈਬਲੀ ‘ਚ ਅੱਜ ਵੱਡਾ ਸਿਆਸੀ ਡਰਾਮਾ ਹੋਇਆ । ਪ੍ਰਧਾਨ ਮੰਤਰੀ ਇਮਰਾਨ ਨੂੰ ਕੁਰਸੀ ਤੋਂ ਹਟਾਉਣ ਦੀ ਵਿਰੋਧੀ ਦੀ ਕੋਸਿ਼ਸ਼ ਇੱਕ ਵਾਰ ਫਿਰ ਨਾਕਾਮ ਹੋ ਗਈ । ਅੰਸੈਬਲੀ ਦੇ ਡਿਪਟੀ ਸਪੀਕਰ ਨੇ ਅਨੁਛੇਦ 5 ਦੇ ਤਹਿਤ ਵਿਰੋਧੀ ਦਾ ਬੇਭਰੋਸਗੀ ਦਾ ਮਤਾ ਖਾਰਜ ਕਰ ਦਿੱਤਾ । ਇਸਦੇ ਲਈ ਡਿਪਟੀ ਸਪੀਕਰ ਨੇ ਵਿਦੇਸ਼ੀ ਸ਼ਾਜਿ਼ਸ ਦਾ ਹਵਾਲਾ ਦਿੱਤਾ ।
ਇਸ ਤੋਂ ਤੁਰੰਤ ਬਾਦ ਇਮਰਾਨ ਦੀ ਸਿਫ਼ਾਰਸ ਉਪਰ ਰਾਸ਼ਟਰਪਤੀ ਆਰਿਫ਼ ਅਲਵੀ ਨੇ ਨੈਸ਼ਨਲ ਅੰਸੈਬਲੀ ਨੂੰ ਭੰਗ ਕਰ ਦਿੱਤਾ। ਹੁਣ ਪਾਕਿਸਤਾਨ ‘ਚ ਅਗਲੇ 90 ਦਿਨ ਦੇ ਅੰਦਰ ਆਮ ਚੋਣਾਂ ਕਰਵਾਈਆਂ ਜਾਣਗੀਆਂ। ਇਮਰਾਨ ਉਦੋਂ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਪਾਕਿਸਤਾਨ ਦੀ ਆਰਮੀ ਨੇ ਕਿਹਾ ਕਿ ਰਾਜਨੀਤਕ ਰੌਲੇ ਰੱਪੇ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ।
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨੈਸ਼ਨਲ ਅੰਸੈਬਲੀ ਭੰਗ ਕਰਨ ਦੇ ਮਾਮਲੇ ਦਾ ਖੁਦ ਨੋਟਿਸ ਲੈ ਕੇ ਇੱਕ ਸਪੈਸ਼ਲ ਬੈਂਚ ਬਣਾਈ ਹੈ।
ਸਪੀਕਰ ਦੇ ਫੈਸਲੇ ਵਿਰੁੱਧ ਵਿਰੋਧੀ ਧਿਰ ਦੇ ਮੈਂਬਰਾਂ ਨੇ ਨੈਸ਼ਨਲ ਅੰਸੈਬਲੀ ਦੇ ਕਬਜ਼ਾ ਕਰਕੇ ਸਹਿਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ।
ਬੇਭਰੋਸਗੀ ਦਾ ਮਤਾ ਖਾਰਜ ਹੋਣ ਤੋਂ ਬਾਅਦ ਇਮਰਾਨ ਖਾਨ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ , ‘ ਅਸੀਂ ਇਨਸਾਫ਼ ਲਈ ਆਵਾਮ ਵਿੱਚ ਜਾਵਾਂਗੇ।’
ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨੇ ਇਮਰਾਨ ਨੂੰ ਪਾਗਲ ਅਤੇ ਜਨੂਨੀ ਹੈ। ਉਹਨਾ ਕਿਹਾ ਜੇ ਇਸਨੂੰ ਸ਼ਜ਼ਾ ਨਾ ਮਿਲੀ ਤਾਂ ਜੰਗਲ ਰਾਜ ਆਵੇਗਾ।
ਪਾਕਿਸਤਾਨ ਪੀਪਲਜ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਇਮਰਾਨ ਖਾਨ ਤੇ ਸੰਵਿਧਾਨ ਨੂੰ ਤੋੜ ਦੇ ਦੋਸ਼ ਲਾਏ ਹਨ।
ਬੇਭਰੋਸਗੀ ਦਾ ਮਤਾ ਰੱਦ ਹੋਣ ਮਗਰੋਂ ਇਮਰਾਨ ਦੀ ਸਿਫ਼ਾਰਸ ਤੇ ਸੰਸਦ ਭੰਗ
Total Views: 372 ,
Real Estate



















