ਇਮਰਾਨ ਖ਼ਾਨ ਦੀ ਨੌਜਵਾਨਾਂ ਨੂੰ ਅਪੀਲ, ‘ਬਕਰਿਆਂ ਵਾਂਗ ਆਗੂਆਂ ਦੀ ਨੀਲਾਮੀ ਹੋ ਰਹੀ, ਤੁਸੀਂ ਚੁੱਪ ਨਹੀਂ ਬੈਠ ਸਕਦੇ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਖਿਲਾਫ਼ ਨੈਸ਼ਨਲ ਅਸੈਂਬਲੀ ਵਿੱਚ ਆਪਣੇ ਖਿਲਾਫ਼ ਬੇਭਰੋਸਗੀ ਮਤੇ ਉੱਪਰ ਵੋਟ ਹੋਣ ਤੋਂ ਇੱਕ ਦਿਨ ਪਹਿਲਾਂ ਪਾਤਿਸਤਾਨ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ- “ਪਾਕਿਸਤਾਨ ਜਿਸ ਫ਼ੈਸਲਾਕੁਨ ਮੋੜ ਉੱਪਰ ਖੜ੍ਹਾ ਹੈ ਇਹ ਤੁਹਾਡੇ ਭਵਿੱਖ ਦੇ ਪਾਕਿਸਤਾਨ ਦੀ ਜੰਗ ਹੈ। ਫੈਸਲਾ ਕਰਨਾ ਹੈ ਕੀ ਅਸੀਂ ਸਚਾਈ ਦੇ ਰਸਤੇ ਉੱਪਰ ਜਾਣਾ ਹੈ ਜਾਂ ਬੁਰਾਈ ਦੇ। ਸਿਆਸਤਦਾਨਾਂ ਦੀ ਬੱਕਰਿਆਂ ਵਾਂਗ ਨੀਲਾਮੀ ਹੋ ਰਹੀ ਹੈ। ਅਜਿਹੇ ਵਿੱਚ ਤੁਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ।ਇਹ ਤੁਹਾਡਾ ਮੁਲਕ ਹੈ, ਇਸ ਲਈ ਤੁਹਾਨੂੰ ਲੜਨਾ ਪਵੇਗਾ।ਆਪਣੇ ਭਵਿੱਖ ਨੂੰ ਬਚਾਉਣ ਲਈ ਇਸ ਸਾਜਿਸ਼ ਖਿਲਾਫ਼ ਪੁਰਅਮਨ ਵਿਰੋਧ ਕਰੋ। ਪਾਕਿਸਤਾਨ ਦੇ ਮੌਜੂਦਾ ਸਿਆਸਤਾਨ ਮੀਰਜਾਫ਼ਰ ਅਤੇ ਮੀਰ ਕਾਸਿਮ ਬਣ ਚੁੱਕੇ ਹਨ। ਜੋ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਗਦਾਰੀ ਕਰ ਰਹੇ ਹਨ। ਇਹ ਸਿਆਸਤਦਾਨ ਦੇਸ ਦੇ 22 ਕਰੋੜ ਲੋਕਾਂ ਨੂੰ ਵਿਦੇਸ਼ੀ ਤਾਕਤਾਂ ਦੇ ਗੁਲਾਮ ਕਰਨਾ ਚਾਹੁੰਦੇ ਹਨ। “
Total Views: 201 ,
Real Estate