ਸਿੱਧੂ ਨੂੰ ਪ੍ਰਧਾਨ ਰੱਖਣਾ ਹੈ ਜਾਂ ਕੱਢਣਾ ਹੈ, ਇਸ ਬਾਰੇ ਵੀ ਫ਼ੈਸਲਾ ਤੁਰੰਤ ਲਿਆ ਜਾਵੇ -ਜਾਖੜ

ਚੰਨੀ ਤੇ ਸਿੱਧੂ ਖ਼ਿਲਾਫ਼ ਕਾਂਗਰਸੀਆਂ ਦਾ ਮੋਰਚਾ
ਪੰਜਾਬ ਚੋਣਾਂ ਵਿੱਚ ਮਿਲੀ ਹਾਰ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਸਿਆਸੀ ਜੰਗ ਦਾ ਆਗਾਜ਼ ਹੋ ਗਿਆ ਹੈ। ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਦਲ-ਬਦਲੂਆਂ ਅਤੇ ਮੌਕਾਪ੍ਰਸਤਾਂ ਨੂੰ ਕਮਾਨ ਸੌਂਪਣ ਕਰਕੇ ਚੋਣਾਂ ਵਿੱਚ ਕਾਂਗਰਸ ਦੀ ਹਾਰ ਹੋਈ ਹੈ। ਇਨ੍ਹਾਂ ਦਲ-ਬਦਲੂਆਂ ਦਾ ਇਤਿਹਾਸ ਅਤੇ ਸੱਭਿਆਚਾਰ ਕਾਂਗਰਸ ਨਾਲ ਮੇਲ ਨਹੀਂ ਖਾਂਦਾ ਸੀ। ਉਧਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਹੁਣ ਸੰਗਰੂਰ ਵਿੱਚ ਡੇਰੇ ਲਾਉਣੇ ਚਾਹੀਦੇ ਹਨ ਜਿੱਥੇ ਜ਼ਿਮਨੀ ਚੋਣ ਹੋਵੇਗੀ। ਉਨ੍ਹਾਂ ਕਿਹਾ ਕਿ ਹਾਈ ਕਮਾਨ ਵੱਲੋਂ ਫ਼ੈਸਲੇ ਲੈਣ ਵਿੱਚ ਦਿਖਾਈ ਦੇਰੀ ਮਹਿੰਗੀ ਪਈ ਹੈ। ਜਾਖੜ ਨੇ ਕਿਹਾ ਕਿ ਪਾਰਟੀ ਦੀ ਪ੍ਰਧਾਨਗੀ ਬਾਰੇ ਹਾਈ ਕਮਾਨ ਨੂੰ ਫ਼ੈਸਲਾ ਫੌਰੀ ਲੈਣਾ ਚਾਹੀਦਾ ਹੈ, ਨਵਜੋਤ ਸਿੱਧੂ ਨੂੰ ਪ੍ਰਧਾਨ ਰੱਖਣਾ ਹੈ ਜਾਂ ਕੱਢਣਾ ਹੈ, ਇਸ ਬਾਰੇ ਵੀ ਫ਼ੈਸਲਾ ਤੁਰੰਤ ਲਿਆ ਜਾਵੇ।

Total Views: 346 ,
Real Estate