ਦਵਿੰਦਰ ਸਿੰਘ ਸੋਮਲ :- ਬੀਤੇ ਕੱਲ ਰੂਸੀ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਅਤੇ ਜੋ ਬਾਇਡਨ ਨੇ ਫੋਨ ਤੇ ਇੱਕ ਦੂਜੇ ਨਾਲ ਯੁਕਰੇਨ ਵਿਵਾਦ ਦੇ ਚਲਦਿਆ ਇੱਕ ਘੰਟੇ ਤੋ ਜਿਆਦਾ ਗੱਲਬਾਤ ਕੀਤੀ।ਜੋ ਬਾਈਡਨ ਨੇ ਕਿਹਾ ਕੇ ਇੱਕ ਲੱਖ ਰਸ਼ੀਅਨ ਫੌਜੀ ਯੁਕਰੇਨ ਦੀਆ ਸਰਹੱਦਾ ਤੇ ਖੜੇ ਹੋਣ ਦੇ ਬਾਵਜੂਦ ਯੂਐਸ ਡਿਪਲੋਮੈਸੀ ਗੱਲਬਾਤ ਲਈ ਰਾਜੀ ਹੈ ਪਰ ਨਾਲ ਦੀ ਨਾਲ ਦੂਸਰੀ ਕਿਸੇ ਵੀ ਸਥਿਤੀ ਲਈ ਵੀ ਤਿਆਰ ਖੜਾ ਹੈ।ਜੋ ਬਾਈਡਨ ਨੇ ਕਿਹਾ ਕੇ ਜੇਕਰ ਰਸ਼ੀਆ ਯੁਕਰੇਨ ਤੇ ਚੜਾਈ ਕਰਦਾ ਹੈ ਤਾਂ ਯੂਐਸ ਅਤੇ ਉਸਦੇ ਸਾਥੀਆ ਦੀਆ ਤੇਜ ਕਾਰਵਾਈਆ ਦੇ ਚਲਦਿਆ ਉਸਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ।
ਜਿਕਰਯੋਗ ਹੈ ਕੀ ਯੂਕੇ ਵਲੋ ਵੀ ਵਾਰ-੨ ਇਹ ਕਿਹਾ ਗਿਆ ਹੈ ਕੀ ਰਸ਼ੀਆ ਨੂੰ ਸਖਤ ਆਰਥਿਕ ਪਾਬੰਦੀਆ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਉਹ ਫੋਜੀ ਕਾਰਵਾਈਆ ਵੱਲ ਵਧਦਾ ਹੈ ਤਾਂ। ਰਾਸ਼ਟਰਪਤੀ ਪੂਤਿਨ ਦਾ ਕਹਿਣਾ ਹੈ ਕੀ ਯੂਐਸ ਵਲੋ ਰਸ਼ੀਆ ਦੀਆ ਜੋ ਸੁਰੱਖਿਆ ਨਾਲ ਸਬੰਧਿਤ ਮੰਗਾ ਸੰਨ ਉਸਤੇ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਅਤੇ ਪੱਛਮ ਨੇ ਯੁਕਰੇਨ ਤੇ ਕੋਈ ਦਬਾਅ ਨਹੀ ਪਾਇਆ ਕੇ ਉਹ ਮਿੰਨਸਕ ਸੰਧੀ ਦੀ ਪਾਲਣਾ ਕਰੇ।ਮਿੰਨਸਕ ਸੰਧੀ 2015 ‘ਚ ਯੁਕਰੇਨ ਦੇ ਇਲਾਕਿਆ ਡੋਨਟਾਸਕ ਅਤੇ ਲੋਹਾਸੰਕ ਅੰਦਰ ਚਲ ਰਹੇ ਹਥਿਆਰਬੰਦ ਸਘੰਰਸ਼ ਨੂੰ ਖਤਮ ਕਰਨ ਲਈ ਹੋਈ ਸੀ ਜੋ ਕੀ ਕਦੇ ਵੀ ਪੂਰਣ ਤੋਰ ਤੇ ਸਥਾਪਿਤ ਨਹੀ ਹੋ ਸਕੀ ਸਥਾਨਕ ਬਾਗੀਆ ਅਤੇ ਯੁਕਰੇਨੀਅਨ ਫੋਰਸਸ ਵਿਚਕਾਰ ਲੜਾਈ ਲਗਾਤਾਰ ਜਾਰੀ ਹੈ। ਯੁਕਰੇਨ ਰਸ਼ੀਆ ਦੇ ਇਸੇ ਵਿਵਾਦ ਦੇ ਚਲਦਿਆ ਯੂਕੇ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨੇ ਇਸ ਬੀਤੇ ਹਫਤੇ ਆਪਣੇ ਨੈਟੋ ਸਾਥੀ ਯੂਰਪੀਅਨ ਮੁੱਲਖਾ ਪੌਲੈਡ ਅਤੇ ਬੇਲਜੀਅਮ ਦਾ ਦੌਰਾ ਕੀਤਾ। ਬਰੱਸਲਸ ਅੰਦਰ ਨੈਟੋ ਸੇਕਟਰੀ ਜਨਰਲ ਜੇਨਸ ਸਟੋਲਟਨਬਰਗ ਨਾਲ ਗੱਲਬਾਤ ਤੋ ਬਾਅਦ ਪੀਐਮ ਨੇ ਪ੍ਰੈਸ ਵਾਰਤਾ ‘ਚ ਆਖਿਆ ਕੇ ਰਸ਼ੀਆ ਅਤੇ ਯੁਕਰੇਨ ਵਿਚਕਾਰ ਜੋ ਗੰਭੀਰ ਮਸਲਾ ਚੱਲ ਰਿਹਾ ਉਸ ਵਿੱਚ ਆਉਣ ਵਾਲੇ ਕੁਝ ਦਿਨ ਬਹੁਤ ਖਤਰਨਾਕ ਨੇ। ਉਹਨਾਂ ਆਖਿਆ ਸਾਨੂੰ ਜੋ ਇੰਨਟੇਲੀਜੇਂਸ ਮਿਲ ਰਹੀ ਹੈ ਉਸ ਅਨੁਸਾਰ ਸੁਰਤੇਹਾਲ ਬੜੀ ਗੰਭੀਰ ਹੈ। ਪੀਐਮ ਬੌਰਿਸ ਨੇ ਇੱਕ ਵਾਰ ਫਿਰ ਦੌਹਰਾਇਆ ਕੇ ਮੋਸਕੋ ਵਲੋ ਯੁਕਰੇਨ ਤੇ ਚੜਾਈ ਪੂਰੇ ਵਿਸ਼ਵ ਲਈ ਤਬਾਹਕੁਨ ਹੋਵੇਗੀ। ਨੈਟੋ ਸੇਕਰਟੇਰੀ ਜਨਰਲ ਨੇ ਕਿਹਾ ਕੀ ਉਹ ਰਸ਼ੀਆ ਦੀਆ ਚਿੰਤਾਵਾ (concerns) ਸੁਣਨ ਨੂੰ ਤਿਆਰ ਨੇ ਪਰ ਚੇਤਾਵਨੀ ਦਿੰਦਿਆ ਕਿਹਾ ਕੇ ਇਹ ਯੂਰਪ ਦੀ ਸੁਰੱਖਿਆ ਲਈ ਖਤਰਨਾਕ ਪੱਲ ਨੇ। ਉਹਨਾਂ ਆਖਿਆ ਕੇ ਨੈਟੋ ਆਪਣੇ ਮੁੱਖ ਅਸੂਲਾ ਉੱਤੇ ਸਮਝੋਤਾ ਨਹੀ ਕਰੇਗੀ ਅਤੇ ਹਰ ਇੱਕ ਮੁੱਲਖ ਨੂੰ ਆਪਣਾ ਰਾਹ ਆਪ ਚੁਣਨ ਦੀ ਆਜ਼ਾਦੀ ਹੈ ਤੇ ਨੈਟੋ ਦੀ ਸਮਰੱਥਾ ਹੈ ਕੇ ਉਹ ਆਪਣੇ ਹਰ ਸਾਥੀ ਮੁੱਲਖ ਦੀ ਸੁਰੱਖਿਆ ਕਰ ਸਕਦਾ ਹੈ।ਜਿਕਰਯੋਗ ਹੈ ਕੀ ਰਸ਼ੀਆ ਦੀ ਮੰਗ ਹੈ ਕੀ ਯੁਕਰੇਨ ਨੈਟੋ ‘ਚ ਸ਼ਾਮਿਲ ਨਹੀ ਹੋ ਸਕਦਾ ਜਦਕਿ ਯੁਕਰੇਨ ਦਾ ਕਹਿਣਾ ਹੈ ਕੀ ਰੂਸ ਸਿੱਧੇ ਤੋਰ ਤੇ ਸਾਡੀ ਵਿਦੇਸ਼ ਨੀਤੀ ‘ਚ ਘੁੱਸਪੇਠ ਕਰ ਰਿਹਾ ਹੈ। ਲੰਘੇ ਹਫਤੇ ਯੂਕੇ ਵਿਦੇਸ਼ ਸੈਕਟਰੀ ਲਿਜ ਟਰੱਸ ਵੀ ਰਸ਼ੀਆ ਗਏ ਸੰਨ ਅਤੇ ਮੋਸਕੋ ‘ਚ ਇਸ ਸਾਰੇ ਮਸਲੇ ਉੱਤੇ ਆਪਣੇ ਹਮਰੁਤਬਾ ਨਾਲ ਵਿਚਾਰ ਵਟਾਦਰਾ ਕੀਤਾ। ਮਸਲੇ ਵਿੱਚ ਆਈ ਗਰਮੀ ਨੂੰ ਵੇਖਦਿਆ ਯੂਐਸ ਯੂਕੇ ਤੋ ਬਾਅਦ ਆਸਟ੍ਰਲੀਆ ਜਾਪਾਨ ਲਤਵਿਆ ਨਿਊਜੀਲੇਂਡ ਕਨੇਡਾ ਅਤੇ ਨੈਦਰਲੈਂਡ ਨੇ ਵੀ ਆਪਣੇ ਸ਼ਹਿਰੀਆ ਨੂੰ ਯੁਕਰੇਨ ਨੂੰ ਛੱਡਣ ਲਈ ਆਖ ਦਿੱਤਾ ਹੈ। ਕਾਬਿਲ ਏ ਜ਼ਿਕਰ ਹੈ ਕੀ ਰਸ਼ੀਆ ਵਲੋ ਹਰ ਵਾਰੀ ਨਕਾਰਿਆ ਗਿਆ ਹੈ ਕੀ ਉਹਨਾਂ ਦੀ ਯੁਕਰੇਨ ਤੇ ਚੜਾਈ ਕਰਨ ਦੀ ਕੋਈ ਵੀ ਬਿਊਤਬੰਦੀ ਹੈ।
ਜੋ ਬਾਈਡਨ ਅਤੇ ਵਲਾਦੀਮਾਰ ਪੂਤਿਨ ਵਿਚਕਾਰ ਫੋਨ ਤੇ ਹੋਈ ਗੱਲਬਾਤ ……
Total Views: 202 ,
Real Estate



















