
ਦਵਿੰਦਰ ਸਿੰਘ ਸੋਮਲ
ਕਹਿੰਦੇ ਨੇ ਭਾਰਤ ‘ਚ ਜੇਕਰ ਕਿਸੇ ਨੇ ਆਪਣੇ ਪਰਿਵਾਰ ਦੇ ਪਿਛੋਕੜ ਵਾਰੇ ਪਤਾ ਕਰਣਾ ਹੋਵੇ ਤਾਂ ਵੋਟਾ ‘ਚ ਖੜ ਜਾਵੇ ਵਿਰੋਧੀ ਸੱਤ ਪੁੱਛਤਾ ਤੱਕ ਦਾ ਕੱਚਾ ਚਿੱਠਾ ਕੱਢ ਲਿਆਉਦੇ ਨੇ।
ਕਿਸੇ ਦਾ ਕੋਈ ਐਸਾ ਕੰਮ ਹੋਵੇ ਜੋ ਸਮਾਜ ਵਿਰੁੱਧ ਹੋਵੇ ਜਾਂ ਕੋਈ Corruption ਹੋਵੇ ਤਾਂ ਜਰੂਰ ਮਸਲਾ ਉਠਾਉ ਪਰ ਜੋ ਕੁਝ ਪੰਜਾਬ ਦੀ ਸਿਆਸਤ ‘ਚ ਇੱਕ ਦੂਜੇ ਦੇ ਪਰਿਵਾਰਾ ਦੀਆ ਗੱਲਾ ਉਛਾਲਣ ਦਾ ਅਤੇ ਨਿੱਜੀ ਜੀਵਨ ਦੇ ਕੰਮਾ ਵਾਰੇ ਮਜ਼ਾਕ ਉਡਾਉਣਾ ਦਾ ਸਿਲਸਿਲਾ ਚਲ ਪਿਆ ਇਸ ਵਾਰੇ ਸਾਰੇ ਸਿਆਸਤਦਾਨ ਖਿਆਲ ਰੱਖਣ ਕੇ ਇਸ ਜੰਗ ‘ਚ ਬੱਚਣਾ ਕਿਸੇ ਨੇ ਨੀ।
ਨੱਬੇਵਿਆ ਦੇ ਦੌਰ ‘ਚ ਪਾਕਿਸਤਾਨ ‘ਚ ਨਵਾਜ ਸ਼ਰੀਫ ਤੇ ਬੇਨਜ਼ੀਰ ਭੁੱਟੋ ਦੀ ਪਾਰਟੀ ‘ਚ ਇਹ ਕੰਮ ਚੱਲਿਆ ਸੀ ਇੱਥੋ ਤੱਕ ਕੇ ਬੇਨਜ਼ੀਰ ਭੁੱਟੋ ਸਾਹਿਬਾ ਦੇ ਵਾਰੇ ਗਲਤ ਗੱਲਾ ਲਿਖ ਵਿਰੋਧੀਆ ਨੇ ਜਹਾਜਾ ਤੋ ਪੋਸਟਰ ਤੱਕ ਸੁਟਵਾ ਦਿੱਤੇ ਸੀ ਜਿਸ ਵਾਰੇ ਅੱਜ ਉੱਥੋ ਦੀਆ ਸਾਰੀਆ ਸਿਆਸੀ ਪਾਰਟੀਆ ਸ਼ਰਮ ਮੰਨਦੀਆ ਨੇ ਕੇ ਉਹ ਸਾਡੀ ਰੀਜਨੀਤੀ ਦਾ ਬਹੁਤ ਬੁਰਾ ਦੌਰ ਸੀ।
ਕੱਲ ਨੂੰ ਪੰਜਾਬ ਦੀਆ ਪੀੜੀਆ ਅੱਜ ਦੇ ਸਿਆਸੀ ਦੌਰ ਨੂੰ ਕਿਵੇ ਯਾਦ ਰੱਖਣ ਇਹ ਜਿਆਦਾ ਅਜੌਕੇ ਲੀਡਰਾ ਤੇ ਹੀ ਨਿਰਭਰ ਕਰਦਾ।
ਸਾਡੇ ਲੋਕਾ ਨੂੰ ਵੀ ਲੀਡਰਾ ਦੀਆ ਨਿੱਜੀ ਜਿੰਦਗੀਆ ਵਾਰੇ ਛੱਡ ਆਪਣੇ ਮਸਲਿਆ ਤੇ ਧਿਆਨ ਦੇਣਾ ਚਾਹੀਦਾ ਜੇ ਕੋਈ ਲੀਡਰ ਵਿਰੋਧੀ ਦੀ ਨਿੱਜੀ ਗੱਲ ਚੁੱਕਦਾ ਤਾਂ ਉਸਨੂੰ ਸਵਾਲ ਕਰੋ ਕੇ ਭਾਈ ਇਸਦਾ ਮੇਰੀ ਜਿੰਦਗੀ ਨਾਲ ਕੀ ਸਬੰਧ ਆ ?
ਸਾਨੂੰ ਵੀ ਸਿਆਸੀ ਨੇਤਾਵਾ ਦੀਆ ਘਰ ਦੀਆ ਗੱਲਾ “ਚੁਗਲੀਆ” ਤੋ ਸਵਾਦ ਲੇਣਾ ਛੱਡਣਾ ਪਵੇਗਾ।ਜਦੋ ਕੋਈ ਆਗੂ ਆਕੇ ਇਹ ਕਹੇ ਕੇ ਫਲਾਨਾ ਤਾਂ ਇੰਨੀ ਦਾਰੂ ਪੀਦਾ ਜਾਂ ਆਹ ਖਾਂਦਾ ਜਾਂ ਫਲਾਨੇ ਦੇ ਭਰਾ ਨੇ ਉਸ ਵਾਰੇ ਇਹ ਕਿਹਾ ਤਾਂ ਉਸਨੂੰ ਪੁੱਛੂ ਕੇ ਭਾਈ ਬੀਬਾ ਉਹਨਾਂ ਦੇ ਇਸ ਪਰਿਵਾਰਿਕ ਮਸਲੇ ਦਾ ਮੇਰੇ ਧੀ ਪੁੱਤ ਨੂੰ ਨੌਕਰੀ ਨਹੀ ਮਿਲਦੀ ਜਾਂ ਸਾਡੇ ਪਾਣੀ ਡੂੰਘੇ ਹੋ ਰਹੇ ਨੇ ਇਸ ਨਾਲ ਕੀ ਲੇਣਾ ਦੇਣਾ।
ਸਿਆਸਤਦਾਨ ਵੀ ਦੂਜਿਆ ਦੇ ਘਰ ਵੱਲ ਇੱਟ ਸੁੱਟਣ ਤੋ ਪਹਿਲਾ ਇਹ ਸੋਚਣ ਕੇ ਘਰ ਸਬਦੇ ਹੀ ਸ਼ੀਸ਼ੇ ਦੇ ਨੇ ਇਸ ਲਈ ਇਹਨਾਂ ਗੱਲਾ ਤੋ ਗੁਰੇਜ ਕਰਨਾ ਚਾਹੀਦਾ।


















