
ਟੋਰਾਟੋ (PNO Media Group) – 1998 ਵਿੱਚ ਸੜਕ ਹਾਦਸੇ ਵਿੱਚ ਅੰਤਰਰਾਸ਼ਟਰੀ ਕਬੱਡੀ ਹਰਜੀਤ ਬਾਜਾਖਾਨਾ ਨਾਲ ਹਾਦਸੇ ਵਿੱਚ ਮਾਰੇ ਗਈ ਕਬੱਡੀ ਖਿਡਾਰੀ ਸਵ. ਕੇਵਲ ਸੇਖਾ ਦੇ ਨਾਮ ਤੇ ਚੱਲ ਰਹੇ ਕੇਵਲ ਸਿੰਘ ਸਰਕਾਰੀ ਹਾਈ ਸਕੂਲ ਦਾ ਦਰਜਾ ਵਧਾ ਕੇ ਬੀਤੇ ਦਿਨੀ ਸੀਨੀਅਰ ਸੰਕੈਡਰੀ ਕਰ ਦਿੱਤਾ ਹੈ । ਮਾਸਟਰ ਗੁਰਦੁਲਾਰ ਸਿੰਘ ਤੇ ਕਾਂਗਰਸ ਬਲਾਕ ਪ੍ਰਧਾਨ ਹਰਦੀਸ਼ ਸਿੱਧੂ ਸੇਖਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਬਾਘਾਪੁਰਾਣਾ ਹਲਕਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਕਮਲਜੀਤ ਸਿੰਘ ਬਰਾੜ ਖੋਟੇ ਨੇ ਇਸ ਕਾਰਜ ਵਿੱਚ ਮੱਦਦ ਕੀਤੀ । ਕੈਨੈਡਾ ਵੱਸਦੇ ਸਵ. ਕੇਵਲ ਸੇਖਾ ਦੇ ਭਤੀਜੇ ਗੁਰਜੀਤ ਸਿੱਧੂ ਸੇਖਾ , ਦੋਸਤ ਬਲਜਿੰਦਰ ਸੇਖਾ , ਗੁਰਮੀਤ ਸਰਾ , ਮਨਪ੍ਰੀਤ ਪਾਲਾ ਸਿੱਧੂ , ਅਵਤਾਰ ਸਿੱਧੂ , ਡਾਕਟਰ ਰਾਜਦੁਲਾਰ ਸਿੰਘ ਨੇ ਪੰਜਾਬ ਸਰਕਾਰ ਦਾ ਸਮੂਹ ਵਿਦੇਸ਼ਾਂ ਵਿੱਚ ਵੱਸਦੇ ਸੇਖਾ ਕਲਾਂ ਨਿਵਾਸੀਆਂ ਵੱਲੋ ਧੰਨਵਾਦ ਕੀਤਾ ਗਿਆ
Total Views: 513 ,
Real Estate



















