ਵਿਆਹ ਵਿੱਚ ਮੱਛੀ ਪਿੱਛੇ ਹੋਈ ਲੜਾਈ , 11 ਜਖ਼ਮੀ

ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਭੋਰ ਥਾਣਾ ਖੇਤਰ ਦੇ ਭਟਵਾਲੀਆ ਵਿੱਚ ਦਾਅਵਤ ਦੌਰਾਨ ਮੱਛੀ ਦਾ ਸਿਰ ਨਾ ਮਿਲਣ ਕਾਰਨ ਵੀਰਵਾਰ ਰਾਤ ਨੂੰ ਖੂਨੀ ਝੜਪ ਹੋਈ। ਇਸ ਘਟਨਾ ਵਿੱਚ 11 ਲੋਕ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਵੀਰਵਾਰ ਦੀ ਰਾਤ ਨੂੰ ਭਟਵਾਲੀਆ ਵਿੱਚ ਛੱਠੂ ਗੋਂਡ ‘ ਚ ਇੱਕ ਬਾਰਾਤ ਆਈ। ਹਸਪਤਾਲ ਵਿੱਚ ਦਾਖਲ ਇੱਕ ਜ਼ਖਮੀ ਅਨੁਸਾਰ ਵਿਆਹ ਦੇ ਖਾਣੇ ਦੌਰਾਨ ਉਸ ਦੇ ਪੁੱਤਰ ਮੱਛੀ ਪਰੋਸ ਰਹੇ ਸਨ। ਇਸ ਦੌਰਾਨ ਗੁਆਂਢੀ ਆਪਣੇ ਜਾਣ-ਪਛਾਣ ਵਾਲੇ ਮਹਿਮਾਨਾਂ ਨੂੰ ਲੈ ਕੇ ਆ ਗਏ ਅਤੇ ਉਨ੍ਹਾਂ ਨੂੰ ਖਾਣ ਲਈ ਬਿਠਾ ਲਿਆ । ਖਾਣੇ ਦੋਰਾਨ ਪਹਿਲੇ ਗੇੜ ਵਿਚ ਖਾਣ ਲਈ ਬੈਠੇ ਲੋਕਾਂ ਨੂੰ ਮੱਛੀ ਦੇ ਦੋ ਟੁਕੜੇ ਦਿੱਤੇ ਗਏ , ਜਿਸ ਤੋਂ ਬਾਅਦ ਮੱਛੀ ਦੇ ਸਿਰ ਦੀ ਫਰਮਾਈਸ਼ ਕੀਤੀ ਗਈ। ਆਏ ਗੁਆਢੀਆਂ ਨੇ ਉਨ੍ਹਾਂ ਨੂੰ ਮੱਛੀ ਦਾ ਸਿਰ ਨਾ ਦਿੱਤੇ ਜਾਣ ਕਾਰਨ ਪਰੋਸ ਰਹੇ ਵਿਅਕਤੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਵੇਂ ਪਾਸਿਓਂ ਕੁਰਸੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਬਾਰਾਤ ਵਿਚ ਖਾਣੇ ਨੂੰ ਲੈ ਕੇ ਹੋਈ ਇਸ ਝੜਪ ਵਿਚ 11 ਜਣੇ ਜ਼ਖਮੀ ਹੋ ਗਏ।
ਸਥਾਨਕ ਥਾਣੇ ਦੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਸ਼ੁੱਕਰਵਾਰ ਸਵੇਰੇ ਇਲਾਜ਼ ਕਰਵਾਉਣ ਤੋਂ ਬਾਅਦ ਜ਼ਖਮੀ ਨੇ ਸਥਾਨਕ ਪੁਲਿਸ ਥਾਣੇ ਵਿਚ ਕਾਰਵਾਈ ਲਈ ਸ਼ਿਕਾਇਤ ਕੀਤੀ।

Total Views: 149 ,
Real Estate