ਕਿਸਾਨ ਅੰਦੋਲਨ ਦੌਰਾਨ ਬਖੋਪੀਰ ਦੇ ਕਿਸਾਨ ਦੀ ਮੌਤ

ਭਵਾਨੀਗੜ੍ਹ, 4 ਜਨਵਰੀ-ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸ਼ਾਮਲ ਹੋਏ ਇੱਥੋਂ ਨੇੜਲੇ ਪਿੰਡ ਬਖੋਪੀਰ ਦੇ ਕਿਸਾਨ ਗੁਰਚਰਨ ਸਿੰਘ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬਲਾਕ ਮੀਤ ਪ੍ਰਧਾਨ ਗੁਰਭਜਨ ਸਿੰਘ ਬਖੋਪੀਰ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਗੁਰਚਰਨ ਸਿੰਘ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਮੋਰਚੇ ਵਿੱਚ ਗਿਆ ਹੋਇਆ ਸੀ। ਉੱਥੇ ਜ਼ਿਆਦਾ ਠੰਢ ਹੋਣ ਕਾਰਨ ਗੁਰਚਰਨ ਸਿੰਘ ਦੀ ਸਿਹਤ ਖਰਾਬ ਹੋ ਗਈ ਤੇ ਉਹ ਬੀਤੀ ਸ਼ਾਮ ਵਾਪਸ ਆਪਣੇ ਪਿੰਡ ਆ ਗਿਆ ਸੀ। ਰਾਤ ਨੂੰ ਤਬੀਅਤ ਹੋਰ ਖਰਾਬ ਹੋ ਜਾਣ ਕਾਰਨ ਗੁਰਚਰਨ ਸਿੰਘ ਦੀ ਮੌਤ ਹੋ ਗਈ।

Total Views: 131 ,
Real Estate