ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਅਗਲੀ ਕਾਰਵਾਈ ਕਰਦਿਆਂ ਪਾਕਿਸਤਾਨ ਨੇ ਲਾਂਘੇ ਦੇ ਕਰਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਰਤੀ ਵਫਦ ਨੂੰ ਇਸਲਾਮਾਬਾਦ ਭੇਜਣ ਲਈ ਕਿਹਾ ਹੈ।ਖ਼ਬਰਾਂ ਹਨ ਕਿ ਪਾਕਿਸਤਾਨ ਨੇ ਆਪਣੇ ਵੱਲੋਂ ਤਿਆਰ ਕੀਤੇ ਕਰਾਰ ਦੀ ਕਾਪੀ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਲਾਂਘੇ ਦੇ ਪ੍ਰੋਜੈਕਟਾਂ ਲਈ ਭਾਰਤ ਵੱਲੋਂ ਇੱਕ ਫੋਕਲ ਪਰਸਨ ਨਿਯੁਕਤ ਕਰਨ ਦੀ ਵੀ ਮੰਗ ਰੱਖੀ ਹੈ।ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਾਂਘੇ ਦੇ ਕੰਮਾਂ ਲਈ ਡਾਇਰੈਕਟਰ ਜਨਰਲ ਪੱਧਰ ਦਾ ਅਧਿਕਾਰੀ ਫੋਕਲ ਪਰਸਨ ਵਜੋਂ ਤਾਇਨਾਤ ਕੀਤਾ ਗਿਆ ਹੈ। ਭਾਰਤ ਨੂੰ ਵੀ ਉਨ੍ਹਾਂ ਕਿਸੇ ਅਧਿਕਾਰੀ ਨੂੰ ਫੋਕਲ ਪਰਸਨ ਥਾਪਣ ਦੀ ਅਪੀਲ ਕੀਤੀ ਹੈ।
Total Views: 211 ,
Real Estate



















