ਕਰੋਨਾ ਦੀ ਕਾਟ ਲਈ ਹੁਣ ਵਿਗਿਆਨੀ ਐਜਥ੍ਰੋਮਾਈਸੀਨ, ਨਿਮੋਨੀਆ ਅਤੇ ਬ੍ਰੇਨ ਥੈਰੇਪੀ ਅਜਮਾਉਣਗੇ

ਮਰੀਕੀ ਖੋਜੀਆਂ ਨੇ ਕਰੋਨਾ ਨਾਲ ਲੜਨ ਲਈ ਇਲਾਜ ਦੇ ਚਾਰ ਨਵੇਂ ਤਰੀਕੇ ਦੱਸੇ ਹਨ। ਇਹਨਾਂ ਉਪਰ ਜਲਦੀ ਹੀ ਟ੍ਰਾਇਲ ਸੁਰੂ ਹੋਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਰੋਨਾ ਪੀੜਤਾਂ ਦੇ ਸਰੀਰ ਵਿੱਚ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਵੱਧ ਆ ਰਹੇ ਹਨ ਅਤੇ ਕੁਝ ਕੁ ਦਵਾਈਆਂ ਦੇ ਕੰਟਰੋਲ ਨਾਲ ਇਹਨਾਂ ਦੀ ਸਥਿਤੀ ਸੁਧਾਰੀ ਜਾ ਸਕਦੀ ਹੈ। ਕੈਂਸਰ ਵਿੱਚ ਇਸਤੇਮਾਲ ਹੋ ਰਹੀ ਥੈਰੇਪੀ , ਬ੍ਰੇਨ ਸਕੈਨਿੰਗ ਅਤੇ ਅਲੱਗ ਅਲੱਗ ਤਰ੍ਹਾਂ ਦੇ ਦਵਾਈਆਂ ਦੇ ਮਿਸ਼ਰਨ ਨਾਲ ਲਾਗ ਦਾ ਅਸਰ ਘੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਨਾਲ ਕਰੋਨਾ ਪੀੜਤਾਂ ਦੀ ਹਾਲਤ ਨੂੰ 50 ਫੀਸਦੀ ਤੱਕ ਸੁਧਾਰਿਆ ਜਾ ਸਕਦਾ ਹੈ। ਅਮਰੀਕੀ ਵਿਗਿਆਨੀਆਂ ਦੇ ਮੁਤਾਬਿਕ , ਵੈਂਟੀਲੇਟਰ ‘ਤੇ ਮੌਜੂਦ ਮਰੀਜ਼ਾਂ ਨੂੰ ਜੇ ਅਜਿਹੀਆਂ ਦਵਾਈਆਂ ਦਿੱਤੀਆਂ ਜਾਣ ਤਾਂ ਅੁਸਦੇ ਦੇ ਬਚਣ ਦੀ ਦਰ 130 ਫੀਸਦੀ ਤੱਕ ਵੱਧ ਜਾਂਦੀ ਹੈ। ਦਵਾਈ ਨਾਲ ਗਾੜੇ ਖੂਨ ਨੂੰ ਪਤਲਾ ਕਰਕੇ ਇਲਾਜ ਨੂੰ ਐਂਟੀ-ਕੋਇਗੂਲੇਂਟ ਟ੍ਰੀਟਮੈਂਟ ਕਹਿੰਦੇ ਹਨ। ਮਾਊਂਟ ਸਿਨਾਈ ਹੈਲਥ ਸਿਸਟਮ ਨਿਊਯਾਰਕ ਦੀ ਟੀਮ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਣ ਵਿੱਚ ਮੱਦਦ ਕਰੇਗੀ।
ਟੀਮ ਮੈਂਬਰ ਡਾ: ਗਿਰੀਸ਼ ਨੰਦਕਰਨੀ ਦਾ ਕਹਿਣਾ ਹੈ ਕਿ ਇਲਾਜ ਦੇ ਦੌਰਾਨ ਅਸੀਂ ਕਰੋਨਾ ਪ੍ਰਭਾਵਿਤ ਮਰੀਜਾਂ ਦੇ ਖੂਨ ਵਿੱਚ ਗੰਢਾਂ ਦੇਖ ਰਹੇ ਹਾਂ। ਇਸ ਸਥਿਤੀ ਵਿੱਚ ਮਰੀਜ਼ਾਂ ਨੂੰ ਅਜਿਹੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜੋ ਖੂਨ ਵਿੱਚ ਗੰਢਾਂ ਜੰਮਣ ਤੋਂ ਰੋਕਦੀ ਹੈ। ਖੂਨ ਵਿੱਚ ਗੰਢਾਂ ਦਾ ਅਸਰ ਪੈਰ ਦੀਆਂ ਉਂਗਲੀਆਂ ਤੋਂ ਲੈ ਕੇ ਦਿਮਾਗ ਤੱਕ ਹੋ ਰਿਹਾ ਹੈ। ਮਰੀਜ ਬ੍ਰੇਨ ਸਟਰੋਕ ਨਾਲ ਜੂਝ ਰਹੇ ਹਨ ਜਾਂ ਉਨ੍ਹਾਂ ਦੀ ਮੌਤ ਹੋ ਰਹੀ ਹੈ।
ਅਮਰੀਕੀ ਵਿਗਿਆਨੀਆਂ ਨੇ ਹਾਲ ਵਿੱਚ ਹੀ ਐਂਟੀਬਾਇਓਟਿਕ ਐਜਥ੍ਰੋਮਾਈਸਨ ਅਤੇ ਨਿਮੋਨਿਆ ਦੀ ਦਵਾਈ ਐਟੋਵੇਕਯੋਨ ਦੇ ਮਿਸ਼ਰਨ ਦਾ ਟਰਾਇਲ ਕਰਨ ਜਾ ਰਹੇ ਹਨ। ਇਸ ਮਿਸ਼ਰਨ ਦਾ ਇਸਦਾ ਟਰਾਇਲ ਨੂੰ ਟ੍ਰਾਂਸਲੇਸ਼ਨਲ ਜਿਨੋਮਿਕਸ ਰਿਸਰਚ ਇੰਸਟੀਚਿਊਟ ਵਿੱਚ ਹੋਵੇਗਾ।
ਵਿਗਿਆਨੀਆਂ ਦੇ ਮੁਤਾਬਿਕ, ਇਸ ਮਿਸ਼ਰਤ ਦਵਾਈ ਦੇ ਕੁਝ ਖ਼ਤਰੇ ਵੀ ਹਨ ਜਿਵੇਂ ਕਾਰਡੀਅਕ ਸਾਈਡ ਇਫੈਕਟ। ਖੋਜ ਵਿੱਚ ਦਾਅਵਾ ਕੀਤਾ ਗਿਆ ਕਿ ਐਟੋਵੇਕਯੋਨ ਕੋਵਿਡ-19 ਦੇ ਇਲਾਜ ਵਿੱਚ ਅਹਿਮ ਰੋਲ ਅਦਾ ਕਰੇਗੀ।
ਮਰੀਜਾਂ ਦੇ ਥੁੱਕ ਤੋਂ ਲੈ ਕੇ ਵਾਇਰਸ ਦੀ ਸੰਖਿਆ ਨੂੰ ਦੇਖਿਆ ਜਾਵੇਗਾ। ਉਸ ਮੁਤਾਬਿਕ ਹੀ ਦਵਾਈਆਂ ਅਤੇ ਥੈਰੇਪੀ ਦਿੱਤੀ ਜਾਵੇਗੀ।
ਖੋਜੀਆਂ ਨੇ ਬ੍ਰੇਨ ਥੈਰੇਪੀ ਨੂੰ ਕਰੋਨਾ ਦੇ ਗੰਭੀਰ ਮਰੀਜ਼ਾਂ ਦੇ ਲਈ ਸਹਿਯੋਗੀ ਮੰਨਿਆ ਹੈ। ਕੇਸ ਵੈਸਟਰਨ ਰਿਜਰਵ ਯੂਨੀਵਰਸਿਟੀ ਦੇ ਖੋਜੀਆਂ ਦੇ ਮੁਤਾਬਿਕ , ਮਸਤਕ ਵਿੱਚ ਕੁਝ ਜਰੂਰੀ ਹਿੱਸੇ ਹੁੰਦੇ ਹਨ ਜੋ ਸਾਹਾਂ ਅਤੇ ਖੂਨ ਦੇ ਸੰਚਾਰ ਨੂੰ ਕੰਟਰੋਲ ਕਰਦੇ ਹਨ। ਜੇ ਅਜਿਹੇ ਹਿੱਸਿਆਂ ਨੂੰ ਟਾਰਗਟ ਕਰਕੇ ਥੈਰੇਪੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਦੂਰ ਕੀਤਾ ਜਾ ਸਕਦਾ ਹੈ।
ਖੋਜੀਆਂ ਦਾ ਕਹਿਣਾ ਹੈ ਕਿ ਕਰੋਨਾ ਦੇ ਕੁਝ ਮਰੀਜ਼ਾਂ ਵਿੱਚ ਇਮਊਨ ਸਿਸਟਮ ਕਾਫ ਮਜਬੂਤ ਹੁੰਦਾ ਹੈ ਪਰ ਭਵਿੱਖ ਵਿੱਚ ਫੇਫੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਅਜਿਹੇ ਮਰੀਜ਼ ਅੱਗੇ ਚੱਲ ਕੇ ਐਕਿਊਟ ਲੰਗ ਇੰਜਰੀ ਅਤੇ ਐਕਿਊਟ ਰੇਸਿਪਰੇਟ੍ਰੀ ਡਿਸਟੈਸ ਸਿੰਡਰਮ ਦਾ ਸਿ਼ਕਾਰ ਹੋ ਸਕਦੇ ਹਨ। ਇਸਦੇ ਬਚਾਅ ਲਈ ਬ੍ਰੇਨ ਤੋਂ ਸਥਿਤੀ ਕੰਟਰੋਲ ਕਰਕੇ ਇਹਨਾਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।
ਇੱਕ ਹੋਰ ਲੇਖ ਮੁਤਾਬਿਕ ਪ੍ਰੋਸਟੇਟ ਕੈਂਸਰ ਥੈਰੇਪੀ ਲੈ ਰਹੇ ਪੁਰਸ਼ਾਂ ਵਿੱਚ ਕੋਵਿਡ -19 ਦੇ ਮਾਮਲੇ ਘੱਟ ਹਨ। ਅਜਿਹੇ ਲੋਕਾਂ ਦੇ ਕਰੋਨਾ ਦਾ ਅਸਰ ਹੋਇਆ ਵੀ ਤਾਂ ਹਾਲਤ ਜਿ਼ਆਦਾ ਗੰਭੀਰ ਨਹੀਂ ਸੀ । ਖੋਜੀਆਂ ਨੇ 4532 ਕੈਂਸਰ ਪੀੜਤ ਮਰਦਾਂ ਦੀ ਜਾਂਚ ਕੀਤੀ ਹੈ।
ਪਰ ਕੈਂਸਰ ਦੇ ਰੋਗੀਆਂ ਨੂੰ ਕਰੋਨਾ ਦੀ ਲਾਗ ਦਾ ਖ਼ਤਰਾ ਦੋਗੁਣਾ ਵੱਧ ਹੁੰਦਾ ਹੈ ਪਰ ਜੋ ਕੈਂਸਰ ਦੀ ਐਂਡਰੋਜਨ ਡੇਪ੍ਰਿਵੇਸ਼ਨ ਥੈਰੇਪੀ ਲੈ ਰਹੇ ਸੀ ਉਹਨਾਂ ਵਿੱਚ ਬਿਮਾਰੀ ਦਾ ਡਰ ਘੱਟ ਸੀ ।

Total Views: 144 ,
Real Estate