ਕਰੋਨਾ ਨਾਲ ਜੰਗ – ਡਬਲਿਓਐਚਓ ਨੇ ਕਿਹਾ – ਗਰਮੀ ਦੇ ਮੌਸਮ ਕਾਰਨ ਭਾਰਤੀ ਲੋਕਾਂ ‘ਚ ਕਰੋਨਾ ਦੀ ਲਾਗ ਨਾਲ ਲੜਨ ਦੀ ਤਾਕਤ

ਵਿਸ਼ਵ ਸਿਹਤ ਸੰਸਥਾ ਨੇ ਕਰੋਨਾਵਾਇਰਸ ਦੇ ਮੁਕਾਬਲੇ ਦੇ ਲਈ ਭਾਰਤ ਦੀਆਂ ਕੋਸਿ਼ਸ਼ਾਂ ਦੀ ਤਾਰੀਫ਼ ਹੋ ਰਹੀ ਹੈ। ਐਨਡੀਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਕੋਵਿਡ -19 ਦੇ ਲਈ ਡਬਲਿਊਐਚਓ ਦੇ ਵਿਸ਼ੇਸ਼ ਪ੍ਰਤੀਨਿਧੀ ਡਾ: ਡੇਵਿਡ ਨਵਾਰੋ ਨੇ ਦੇਸ਼ ਵਿੱਚ ਜਾਰੀ ਲਾਕਡਾਊਨ ਦਾ ਸਮਰਥਨ ਕੀਤਾ ਹੈ।
ਉਹਨਾ ਨੇ ਕਿਹਾ ਕਿ ਯੂਰੋਪ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਜਿੱਥੇ ਕਰੋਨਾ ਨੂੰ ਗੰਭੀਰਤ ਨਾਲ ਨਹੀਂ ਲਿਆ ਗਿਆ, ਉੱਥੇ ਭਾਰਤ ਵਿੱਚ ਇਸ ਉਪਰ ਤੇਜੀ ਨਾਲ ਕੰਮ ਹੋਇਆ ਹੈ। ਉਹਨਾਂ ਨੇ ਕਿਹਾ ਭਾਰਤ ਵਿੱਚ ਗਰਮ ਮੌਸਮ ਅਤੇ ਮਲੇਰੀਆ ਦੇ ਚੱਲਦੇ ਭਾਰਤ ਵਿੱਚ ਲੋਕਾਂ ‘ਚ ਰੋਗਾਂ ਨਾਲ ਲੜਣ ਦੀ ਸਮਰੱਥਾ ਹੈ। ਸਾਨੂੰ ਯਕੀਨ ਹੈ ਕਿ ਉਹਨਾ ਦਾ ਸ਼ਰੀਰ ਕਰੋਨਾ ਨੂੰ ਹਰਾ ਦੇਵੇਗਾ। ਡਾ:ਨਵਾਰੋ ਨੇ ਮਲੇਰੀਆ ਪਰੋਨ ਏਰੀਆ ਅਤੇ ਬੀਸੀਜੀ ਦੇ ਟੀਕੇ ਨਾਲ ਬਿਮਾਰੀ ਦਾ ਅਸਰ ਘੱਟ ਹੋਣ ਦੇ ਸਾਰੇ ਸਵਾਲਾਂ ਦਾ ਜਵਾਬ ਵੀ ਦਿੱਤਾ ਹੈ।
ਡਾ: ਨਵਾਰੋ ਨੇ ਕਰੋਨਾ ਦੇ ਮੁਕਾਬਲੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਖ਼ਤ ਕਦਮਾਂ ਦੀ ਸਿਫ਼ਤ ਕੀਤੀ ਹੈ। ਲੌਕਡਾਊਨ ਨੂੰ ਲੈ ਕੇ ਲੋਕਾਂ ਵਿੱਚ ਹੋਣ ਵਾਲੀ ਪ੍ਰੇਸ਼ਾਨੀਆਂ ਉਪਰ ਉਹਨਾਂ ਕਿਹਾ ਕਿ ਤਕਲੀਫ ਜਿੰਨੀ ਜਿ਼ਆਦਾ ਹੋਵੇਗੀ , ਉਹਨਾਂ ਓਨੀ ਹੀ ਜਲਦੀ ਨਿਜ਼ਾਤ ਮਿਲੇਗੀ।
ਡਾ :ਨਵਾਰੋ ਨੇ ਕਿਹਾ ਕਿ ਦੁਨੀਆਂ ਦੇ ਮੁਕਾਬਲੇ ਭਾਰਤੀ ਲੋਕਾਂ ਵਿੱਚ ਅਦਭੁੱਤ ਸ਼ਕਤੀ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਨੇ ਤੁਰੰਤ ਐਕਸ਼ਨ ਲਿਆ। ਸਰਕਾਰ ਦੀ ਪੂਰੀ ਮਸ਼ੀਨਰੀ ਨੇ ਮਿਲ ਕੇ ਕੰਮ ਕੀਤਾ । ਦੂਜੇ ਦੇਸ਼ਾਂ ਨੇ ਇਸ ਉਪਰ ਤੇਜ਼ੀ ਨਾਲ ਕੰਮ ਨਹੀਂ ਕੀਤਾ । ਉਹਨਾਂ ਨੇ ਮੰਨਿਆ ਕਿ ਮਹਿਜ ਕੁਝ ਕੇਸ ਆਉਣ ਤੇ ਇਹ ਗੰਭੀਰ ਸਮੱਸਿਆ ਨਹੀਂ ਹੈ। ਉਹਨਾ ਕਿਹਾ ਕਿ ਤੁਸੀ ਦੇਖੋ ਜੋ ਅਮਰੀਕਾ ਹੋ ਰਿਹਾ ਜੇ ਉਹ ਭਾਰਤ ਵਿੱਚ ਹੁੰਦਾ ਤਾਂ ਇੱਥੇ ਤਬਾਹੀ ਆ ਸਕਦੀ ਸੀ ।
ਉਹਨਾ ਕਿਹਾ ਕਿ ਇਟਲੀ ਅਤੇ ਅਮਰੀਕਾ ਵਿੱਚ ਕੇਵਿਡ -19 ਦਾ ਗੰਭੀਰ ਅਸਰ ਹੋਇਆ , ਕਿਉਂਕਿ ਉਹ ਉੱਥੇ ਭਾਈਚਾਰੇ ‘ਚ ਵਾਇਰਸ ਘੁੰਮ ਰਿਹਾ ਹੈ। ਇਹਨਾ ਦੇਸ਼ਾਂ ਵਿੱਚ ਲੱਛਣ ਮਿਲਣ ‘ਤੇ ਵੀ ਲੋਕਾਂ ਨੂੰ ਆਈਸੋਲੇਟ ਨਹੀਂ ਕੀਤਾ ਗਿਆ। ਜੇ ਭਾਰਤ ਵੀ ਤੇਜ਼ੀ ਨਾਲ ਐਕਸਨ ਨਾ ਲੈਂਦਾ ਤਾਂ ਇੱਥੇ ਸਮੱਸਿਆ ਵੱਧ ਸਕਦੀ ਸੀ ।

Total Views: 101 ,
Real Estate