ਰਾਜਸਥਾਨ ਦੇ ਜੋਧਪੁਰ ਜਿਲ੍ਹੇ ਵਿੱਚ ਅੱਜ ਸਵੇਰੇ ਦਰਦਨਾਕ ਸੜਕ ਹਾਦਸਾ ਹੋਇਆ। ਟ੍ਰਾਲੇ ਅਤੇ ਬਲੈਰੋ ਦੀ ਟੱਕਰ ਵਿੱਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ । 3 ਲੋਕ ਗੰਭੀਰ ਜਖ਼ਮੀ ਹੋ ਗਏ । ਇਹ ਪਰਿਵਾਰ ਨਵੀਂ ਵਿਆਹੀ ਜੋੜੀ ਨਾਲ ਬਾਲੋਤਰਾ ਤੋਂ ਰਾਮਦੇਵਰਾ ਦੇ ਦਰਸ਼ਨ ਦੇ ਲਈ ਜਾ ਰਹੀ ਸਨ । ਇਹਨਾ ਦੀ ਸ਼ਾਦੀ 27 ਫਰਵਰੀ ਨੂੰ ਹੀ ਹੋਈ ਸੀ । ਐਕਸੀਡੈਂਟ ਸੇ਼ਰਗੜ੍ਹ ਇਲਾਕੇ ‘ਚ ਹੋਈ । ਟੱਕਰ ਤੋਂ ਮਗਰੋਂ ਬਲੈਰੋ ਟ੍ਰਾਲੇ ਦੇ ਹੇਠਾਂ ਦੱਬ ਗਈ ।
ਮ੍ਰਿਤਕਾਂ ਵਿੱਚ 4 ਪੁਰਸ਼ , 6 ਔਰਤਾਂ ਇੱਕ ਬੱਚਾ ਸ਼ਾਮਿਲ ਹੈ। ਜਿੰਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ । ਜ਼ਖ਼ਮੀਆਂ ਨੂੰ ਜੋਧਪੁਰ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਮਰਨ ਵਾਲਿਆਂ ‘ਚ ਨਵੀਂ ਵਿਆਹੀ ਜੋੜੀ ਤੋਂ ਇਲਾਵਾ ਇੱਕ ਹੀ ਪਰਿਵਾਰ ਦੇ ਚਾਰ ਲੋਕ ਸ਼ਾਮਿਲ ਹਨ। ਇਹਨਾਂ ਵਿੱਚ ਕਿਸ਼ੋਰ ਮਾਲੀ , ਉਸਦੀ ਪਤਨੀ ਡਿੰਪਲ, ਬੇਟਾ ਪ੍ਰਦੀਪ ਅਤੇ ਬੇਟੀ ਰਾਸੂ ਸ਼ਾਮਿਲ ਹੈ। ਬਾਕੀ ਮ੍ਰਿਤਕਾਂ ਕੈਲਾਸ ਮਾਲੀ , ਉਸਦੀ ਬੇਟੀ ਅਤੇ ਪ੍ਰਿਅੰਕਾ ਸੋਲੰਕੀ , ਵਿਮਲਾ ਮਾਲੀ , ਜਗਦੀਸ਼ ਮਾਲੀ ਸ਼ਾਮਿਲ ਹਨ।
Total Views: 313 ,
Real Estate



















