105 ਸਾਲ ਦੀ ਬੇਬੇ ਨੇ ਚੌਥੀ ਕਲਾਸ ਕੀਤੀ ਪਾਸ

105 ਸਾਲਾਂ ਭਾਗੀਰਥੀ ਅੰਮਾ ਜੋ ਕੇਰਲਾ ਦੀ ਰਹਿਣ ਵਾਲੀ ਹੈ ਨੇ ਪਿਛਲੇ ਸਾਲ ਨਵੰਬਰ ਵਿੱਚ ‘ਚ ਸਟੇਟ ਲਿਟਰੇਸੀ ਮਿਸ਼ਨ ਅਧੀਨ ਚੌਥੀ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਭਾਗੀਰਥੀ ਅੰਮਾ ਨੇ ਚੌਥੀ ਕਲਾਸ ‘ਚੋਂ 74।5 ਫੀਸਦੀ ਨੰਬਰ ਆਏ ਹਨ। ਕੇਰਲਾ ਦੇ ਕੋਲਾਮ ਜ਼ਿਲ੍ਹੇ ਦੇ ਪੈਰਾਕੁਲਮ ਦੀ ਰਹਿਣ ਵਾਲੀ ਇਸ ਭਾਗੀਰਥੀ ਅੰਮਾ ਦੇ ਛੇ ਬੱਚੇ ਅਤੇ 16 ਪੋਤੇ ਹਨ। ਭਾਗੀਰਥੀ ਅੰਮਾ ਨੂੰ ਨੌਂ ਸਾਲ ਦੀ ਉਮਰ ਵਿੱਚ ਆਪਣੀ ਪੜ੍ਹਾਈ ਰੋਕਣੀ ਪਈ, ਜਦੋਂ ਉਹ ਕਲਾਸ 3 ਵਿਚ ਸੀ ਜਦੋਂ ਉਸ ਨੂੰ ਆਪਣੇ ਛੋਟੇ ਭੈਣਾਂ-ਭਰਾਵਾਂ ਦੀ ਦੇਖਭਾਲ ਕਰਨੀ ਪਈ। ਅੰਮਾ ਨੇ ਪੜ੍ਹਾਈ ਜਾਰੀ ਰੱਖਣ ਦੀ ਲਾਲਸਾ ਲਿਟਰੇਸੀ ਮਿਸ਼ਨ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪੂਰੀ ਹੋਈ ਹੈ ।ਅੰਮਾ ਨੇ ਚੌਥੀ ਕਲਾਸ ਦੀ ਪ੍ਰੀਖਿਆ ਪਾਸ ਕਰਦਿਆਂ ਕੁੱਲ 275 ਨੰਬਰਾਂ ਵਿੱਚੋਂ 205 ਨੰਬਰ ਪ੍ਰਾਪਤ ਕੀਤੇ।

Total Views: 326 ,
Real Estate