ਪੰਜਾਬੀ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਲੋਕਸਭਾ ਚੋਣਾਂ ਨੂੰ ਲੈ ਕੇ ਕੀਤੇ ਜਾ ਸਕਣ ਵਾਲੇ ਗਠਜੋੜ ਦੀ ਸੰਭਾਵਨਾਵਾਂ ਸਬੰਧੀ ਮੀਟਿੰਗ ਕੀਤੀ।
ਖਹਿਰਾ ਤੇ ਬ੍ਰਹਮਪੁਰਾ ਦੀ ਮੀਟਿੰਗ ਲਗਭਗ 2 ਘੰਟਿਆਂ ਤੱਕ ਚੱਲੀ। ਮੀਟੰਗ ਮਗਰੋਂ ਖਹਿਰਾ ਨੇ ਕਿਹਾ ਕਿ ਆਪ ਵਰਕਰਾਂ ਨੇ ਪੰਜਾਬੀ ਏਕਤਾ ਪਾਰਟੀ ਨਾਲ ਜਾਣ ਦਾ ਫੈਸਲਾ ਕੀਤਾ ਹੈ ਕਿਉ਼ਂਕਿ ਸੂਬੇ ਦੇ ਲੋਕ ਨਹੀਂ ਚਾਹੁੰਦੇ ਕਿ ਕੋਈ ਵੀ ਬਾਹਰਲਾ ਵਿਅਕਤੀ ਉਨ੍ਹਾਂ ਨੂੰ ਆਪਣੇ ਮੁਤਾਬਕ ਚਲਾਵੇ।ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪੀਪਲ ਡੇਮੋਕ੍ਰੇਟਿਕ ਅਲਾਇੰਸ ਚ ਸ਼ਾਮਲ ਹੋਵੇ। ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਵੀ ਸਾਡੇ ਨਾਲ ਹੈ ਤੇ ਅਸੀਂ ਇਸ ਦੇ ਨਾਲ ਕੌਮੀ ਪੱਧਰ ਤੇ ਗਠਜੋੜ ਬਣਾ ਰਹੇ ਹਾਂ।
ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਖਹਿਰਾ ਨਾਲ ਪੰਜਾਬ ਦੇ ਰਾਜਨੀਤਿਕ ਸਥੀਤੀ ਤੇ ਕਾਫੀ ਲੰਬੇ ਸਮੇਂ ਤੱਕ ਚਰਚਾ ਕੀਤਾ ਤੇ ਉਨ੍ਹਾਂ ਇਸ ਮੀਟਿੰਗ ਨੂੰ ਕਾਫੀ ਸਕਾਰਾਤਮਕ ਕਰਾਰ ਦਿੱਤਾ। ਬ੍ਰਹਮਪੁਰਾ ਨੇ ਕਿਹਾ ਕਿ ਸੁਖਪਾਲ ਖਹਿਰਾ ਇੱਕ ਸੁਲਝੇ ਅਤੇ ਗੰਭੀਰ ਸਿਆਸਤਦਾਨ ਹਨ ਤੇ ਉਹ ਸੂਬਾਈ ਸਿਆਸਤ ਚੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਕਰਨਾ ਚਾਹੁੰਦੇ ਹਨ।
ਬ੍ਰਹਮਪੁਰਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਹੱਥ ਮਿਲਾਉਣ ਤੇ ਇੱਕ ਸ਼ਾਨਦਾਰ ਗਠਜੋੜ ਬਣਾਉਣ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦਾ ਇਹੋ ਇੱਕ ਰਸਤਾ ਹੈ। ਜੇ ਪਾਰਟੀਆਂ ਵੱਖੋ ਵੱਖਰੇ ਤੌਰ ਤੇ ਚੋਣਾਂ ਲੜਦੀਆਂ ਹਨ ਤਾਂ ਇਹ ਉਨ੍ਹਾਂ ਦੇ ਮੁਤਾਬਕ ਹੋਵੇਗਾ। ਪੀਡੀਏ ਚ ਸ਼ਾਮਲ ਹੋਣ ਤੇ ਉਨ੍ਹਾਂ ਕਿਹਾ ਕਿ ਪਾਰਟੀ ਇਸ ਬਾਰੇ ਫੈਸਲਾ ਕਰੇਗੀ।
ਭਗਵੰਤ ਮਾਨ ਮਗਰੋਂ ਖਹਿਰਾ ਟਕਸਾਲੀ ਦਲ ਦੇ ਦਰ ਤੇ
Total Views: 236 ,
Real Estate