ਗੀਤ
ਕੁਲਦੀਪ ਸਿੰਘ ਘੁਮਾਣ
ਅੱਜ ਖਾਲਸਾ ਮੈਂ ਪੰਥ ਸਜਾਉਂਣਾ,
ਦੇਵੋ ਕੋਈ ਸੀਸ ਆਣਕੇ।
ਸੁੱਤੀ ਕੌਮ ਨੂੰ ਹਲੂਣ ਕੇ ਜਗਾਉਂਣਾ,
ਦੇਵੋ ਕੋਈ ਸੀਸ ਆਣਕੇ।
ਅੱਜ ਖਾਲਸਾ ਮੈਂ………।
ਖ਼ੂਨ ਨਾਲ ਇਹਦੀਆਂ ਲਿਖਾਊਂ ਸਾਵਧਾਨੀਆਂ,
ਭਰੂ ਇਤਿਹਾਸ ਇਹਦਾ ਨਾਲ ਕੁਰਬਾਨੀਆਂ।
‘ਕੱਲਾ ‘ਕੱਲਾ ਸਿੰਘ ਪਾ ਦੂ’ ਭਾਜੜਾਂ ਹਜ਼ਾਰਾਂ ਤਾਈਂ/-
ਐਸਾ ਜਾਮ ਪੀਣਾ ਮੈਂ ਸਿਖਾਉਂਣਾ।
ਦੇਵੋ ਕੋਈ ਸੀਸ ਆਣਕੇ………।
ਹੱਸ ਹੱਸ ਸੂਲੀਆਂ ਦੇ ਉੱਤੇ ਚੜ੍ਹ ਜਾਵੇਗਾ,
ਚੁੰਮ ਚੁੰਮ ਰੱਸੇ ਗਲ ਫਾਂਸੀਆਂ ਦੇ ਪਾਵੇਗਾ।
ਜ਼ੁਲਮੀ ਮਸਾਲੇ ਨਾਲ ਫਟੇਗਾ ਜੋ ਪਲਾਂ ਵਿੱਚ/-
ਐਸਾ ਮੈਂ ਪਲੀਤਾ ਸ਼ੇਰੋ ਲਾਉਂਣਾ।
ਦੇਵੋ ਕੋਈ ਸੀਸ ਆਣਕੇ………।
ਰੰਬੀਆਂ ਦੇ ਨਾਲ ਜਿਹੜਾ ਖੋਪੜੀ ਲੁਹਾਵੇਗਾ,
ਮੂੰਹੋਂ ਕਹਿਕੇ ਬੰਦ ਬੰਦ ਖੁਦ ਕਟਵਾਵੇਗਾ।
ਪੁੱਤਰਾਂ ਦੀ ਲਾਸ਼ ਕੋਲੋਂ ਹੱਸ ਅੱਗੇ ਲੰਘ ਜਾਊ/-
ਭੁੱਲ ਜੂ ਜੋ ਕਫ਼ਨ ਵੀ ਪਾਉਂਣਾ।
ਦੇਵੋ ਕੋਈ ਸੀਸ ਆਣਕੇ………।
ਸੁੱਤੀ ਹੋਈ ਮੌਤ ਨੂੰ ਹਲੂਣ ਜੋ ਜਗਾਵੇਗਾ,
ਕੌਮ ਦੇ ਜੋ ਲੇਖੇ ਜੋੜੇ ਪੁੱਤਰਾਂ ਦੇ ਲਾਵੇਗਾ।
ਉੱਠ ਕੁਲਦੀਪ ਸਿੰਘਾ ਵੇਲਾ ਹੱਥੋਂ ਲੰਘੀ ਜਾਂਦਾ,
ਹੱਥ ਜੀਹਨੇ ਫੇਰ ਨਹੀਂਓਂ ਆਉਣਾ।
ਦੇਵੋ ਕੋਈ ਸੀਸ ਆਣਕੇ………।
_________ਸਮਾਪਤ__________
ਸੰਪਰਕੀ ਨੰਬਰ 070098-02137