ਲੁਟੇਰੇ ਨੂੰ ਨਹੀਂ ਪਤਾ ਸੀ ਕਿ ਸਾਹਮਣੇ ਮੁੱਕੇਬਾਜ ਹੈ

ਬੀਤੇ ਸ਼ਨੀਵਾਰ ਦੀ ਰਾਜ ਬ੍ਰਾਜੀਲ ਦੇ ਰਿਓ ਦੇ ਜਨੇਰਿਓ ‘ਚ ਇਕ ਵਿਅਕਤੀ ਨੂੰ ਚੋਰੀ ਕਰਨ ਦੀ ਕੋਸਿ਼ਸ ਬਹੁਤ ਮਹਿੰਗੀ ਪੈ ਗਈ। ਘਰ ਦੇ ਬਾਹਰ ਕੈਬ ਦੀ ਉਡੀਕ ਕਰ ਰਹੀ ਮਹਿਲਾ ‘ਤੇ ਚੋਰ ਨੇ ਬੰਦੂਕ ਦੀ ਨੋਕ ‘ਤੇ ਚੋਰੀ ਕਰਨ ਦੀ ਕੋਸਿ਼ਸ਼ ਕੀਤੀ, ਪ੍ਰੰਤੂ ਉਸ ਨਹੀਂ ਪਤਾ ਸੀ ਕਿ ਉਹ ਮਹਿਲਾ ਯੂਐਫਸੀ ਫਾਈਟਰ ਪੋਲੀਆਨਾ ਵਿਆਨਾ ਹੈ। ਪੋਲੀਆਨਾ ਵਿਆਨਾ ਨੇ ਚੋਰ ਨੂੰ ਫੜਕੇ ਮੁਕਿਆਂ ਦੀ ਬਰਸਾਤ ਕਰ ਦਿੱਤੀ, ਜਿਸਦੇ ਬਾਅਦ ਚੋਰ ਦੀ ਹਾਲਤ ਬੁਰੀ ਹੋ ਗਈ ਅਤੇ ਬਾਅਦ ‘ਚ ਪੁਲਿਸ ਦੇ ਹਵਾਲੇ ਕਰ ਦਿੱਤਾ। ਫਾਈਟਰ ਪੋਲੀਆਨਾ ਨੇ ਐਮਐਮਏ ਜੰਕੀ ਨੂੰ ਦੱਸਿਆ ਕਿ ਜਦੋਂ ਮੈਂ ਘਰ ਦੇ ਬਾਰ ਕੈਬ ਦੀ ਉਡੀਕ ਕਰ ਰਹੀ ਸੀ ਤਾਂ ਇਕ ਵਿਅਕਤੀ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਸਮਾਂ ਪੁੱਛਣ ਲੱਗਿਆ। ਜਿਵੇਂ ਹੀ ਮੈਂ ਜੇਬ ‘ਚੋਂ ਮੋਬਾਇਲ ਕੱਢਿਆ ਤਾਂ ਉਹ ਦਬੀ ਆਵਾਜ਼ ‘ਚ ਬੋਲਿਆ ਕਿ ਆਪਣਾ ਮੋਬਾਇਲ ਮੈਨੂੰ ਦੇ ਦਿਓ ਅਤੇ ਹਿਲਣ ਦੀ ਕੋਸਿ਼ਸ਼ ਨਾ ਕਰਨਾ ਕਿਉਂਕਿ ਮੇਰੇ ਕੋਲ ਬੰਦੂਕ ਹੈ। ਐਨਾ ਕਹਿਣ ਦੇ ਬਾਅਦ ਉਸਨੇ ਬੰਦੂਕ ਮੇਰੀ ਪਿੱਠ ਦੇ ਪਿੱਛੇ ਲਗਾ ਦਿੱਤੀ। ਪ੍ਰੰਤੂ ਮੈਨੂੰ ਬੰਦੂਕ ਦੀ ਥਾਂ ਕੁਝ ਨਰਮ ਜੀ ਚੀਜ ਲੱਗੀ ਅਤੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਬੰਦੂਕ ਨਹੀਂ ਹੈ। ਅੱਗੇ ਪੋਲੀਆਨਾ ਨੇ ਕਿਹਾ ਕਿ ਉਹ ਮੇਰੇ ਕਾਫੀ ਕਰੀਬ ਸੀ, ਮੈਨੂੰ ਲਗਿਆ ਕਿ ਜੇਕਰ ਇਸ ਕੋਲ ਬੰਦੂਕ ਹੁੰਦੀ ਤਾਂ ਉਹ ਮੇਰੇ ਐਨਾ ਕਰੀਬ ਨਾ ਹੁੰਦਾ, ਬਸ ਇਸ ਦੇ ਬਾਅਦ ਮੈਂ ਉਠਕੇ ਦੋ ਮੁੱਕੇ ਅਤੇ ਕਿੱਕ ਮਾਰੀ। ਉਸਦੇ ਬਾਅਦ ਮੈਂ ਉਸ ਨੂੰ ਉਥੇ ਬਿਠਾਕੇ ਕਿਹਾ ਕਿ ਪੁਲਿਸ ਦੀ ਉਡੀਕ ਕਰ। ਯੂਐਫਸੀ ਪ੍ਰਧਾਨ ਦਾਨਾ ਵਾਈਟ ਨੇ ਇਕ ਫੋਟੋ ਸ਼ੇਅਰ ਕਰਕੇ ਪੋਲੀਆਨਾ ਦੀ ਕਾਫੀ ਸ਼ਲਾਘਾ ਕੀਤੀ। ਚੋਰ ਨੂੰ ਸਭ ਤੋਂ ਪਹਿਲਾਂ ਹਸਪਤਾਲ ਲਿਜਾਣਾ ਪਿਆ।

Total Views: 73 ,
Real Estate