ਪੈਪਸੀਕੋ ਦੀ ਸਾਬਕਾ ਸੀਈਓ ਵਿਸ਼ਵ ਬੈਂਕ ਦੇ ਪ੍ਰਧਾਨ ਦੀ ਦੌੜ ‘ਚ

ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਵਿਸ਼ਵ ਬੈਂਕ ਦੇ ਪ੍ਰਧਾਨ ਦੀ ਦੌੜ ਵਿੱਚ ਸ਼ਾਮਿਲ ਹੈ। ਵਿਸ਼ਵ ਬੈਂਕ ਦੇ ਪਰਧਾਨ ਜਿਮ ਯਾਂਗ ਕਿਮ ਨੇ ਸੋਮਵਾਰ ਨੂੰ ਅਚਾਨਕ ਅਸਤੀਫੇ ਦਾ ਐਲਾਨ ਕੀਤਾ ਸੀ । ਉਹ ਫਰਵਰੀ ‘ਚ ਅਹੁਦਾ ਛੱਡ ਦੇਣਗੇ।
ਕਿਮ ਦਾ ਕਾਰਜਕਾਲ 2022 ਵਿੱਚ ਪੂਰਾ ਹੋਣਾ ਸੀ । ਪਰ ਉਹ 3 ਸਾਲ ਪਹਿਲਾਂ ਅਹੁਦਾ ਛੱਡ ਰਹੇ ਹਨ ।
ਇੰਦਰਾ ਨੂਈ ਵਰਲਡ ਬੈਂਕ ਦੀ ਪ੍ਰਧਾਨ ਬਣਦੀ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕੋਈ ਗੈਰ- ਅਮਰੀਕੀ ਵਿਅਕਤੀ ਇਸ ਅਹੁਦੇ ਨੂੰ ਸੰਭਾਲੇਗਾ ।
ਭਾਰਤੀ ਮੂਲ ਦੀ ਇੰਦਰਾ ਨੂਈ ਅਮਰੀਕਾ ਦੀ ਪ੍ਰਮੁੱਖ ਪੇਪ ਪਦਾਰਥ ਬਣਾਉਣ ਵਾਲੀ ਵਿਸ਼ਵ ਪ੍ਰਸਿੱਧ ਕੰਪਨੀ ਪੈਪਸੀਕੋ ਦੀ ਪਹਿਲੀ ਮਹਿਲਾ ਸੀਈਓ ਚੁਣੀ ਗਈ ਸੀ । ਬਤੌਰ ਸੀਈਓ ਨੂਈ ਨੇ 12 ਸਾਲ ਦੇ ਕਾਰਜਕਾਲ ਦੌਰਾਨ ਕੰਪਨੀ ਦਾ ਰੈਵੇਨਿਊ 81 % ਤੱਕ ਵਧਿਆ ਸੀ । ਪਿਛਲੇ ਸਾਲ ਉਹਨੇ 3 ਅਕਤੂਬਰ ਨੂੰ ਇਹ ਅਹੁਦਾ ਛੱਡ ਦਿੱਤਾ ਸੀ ।
ਵਰਲਡ ਬੈਂਕ ਦੇ ਪਰਧਾਨ ਹੁਣ ਤੱਕ ਅਮਰੀਕੀ ਅਤੇ ਆਈਐਮਐਫ ਦੇ ਪ੍ਰਧਾਨ ਯੂਰੋਪੀਅਨ ਹੀ ਚੁਣੇ ਜਾਂਦੇ ਰਹੇ ਹਨ , ਅਜਿਹਾ ਇੱਕ ਗੈਰ ਅਧਿਆਕਾਰਤ ਸਮਝੌਤੇ ਤਹਿਤ ਹੁੰਦਾ ਰਿਹਾ ।
ਖ਼ਬਰ ਹੈ ਕਿ ਨੂਈ ਤੋਂ ਬਿਨਾ ਵਿਸ਼ਵ ਬੈਂਕ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਨੋਜੀ ਔਕੋਂਜਾ ੲਵਿਏਲਾ ਅਤੇ ਸਰੀ ਮੁਲਯਾਨੀ ਵੀ ਦਾਅਵੇਦਾਰ ਹਨ । ਕਿਹਾ ਇਹ ਜਾ ਰਿਹਾ ਕਿ ਕਿਮ ਦੀ ਥਾਂ ‘ਤੇ ਅੰਤਰਿਮ ਪ੍ਰਧਾਨ ਬਣਾਈ ਕ੍ਰਿਸਟਾਲੀਨਾ ਜਾਰਜੀਏਵਾ ਵੀ ਪ੍ਰਧਾਨ ਬਣ ਸਕਦੀ ਹੈ।

Total Views: 73 ,
Real Estate