ਟੋਭਾ ਟੇਕ ਸਿੰਘ

  ਸੁਆਦਤ ਹਸਨ ਮੰਟੋ   ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ...

ਸਾਗਰ ਦੀਆਂ ਛੱਲਾਂ

                                                                                                                                              ਛਿੰਦਰ ਕੌਰ ਸਿਰਸਾ ਸਾਗਰ ਦੀਆਂ ਛੱਲਾਂ ਪੱਥਰਾਂ ਸੰਗ ਟਕਰਾਈਆਂ ਧੁਰ ਅੰਦਰ ਤਕ ਕੁਰਲਾਈਆਂ ਆਪਣੀ ਚੀਕ ਤੇ ਆਪੇ ਪਛਤਾਈਆਂ ਕੀ ਹੋਣਾ ਤੇ ਕਾਹਦਾ ਜੀਣਾ ਵਿਚ ਸਾਗਰ ਤਿਰਹਾਈਆਂ ਸੱਜਣ ਜੀ ਅਸੀਂ...

ਖੂਬਸੂਰਤ ਰਚਨਾ – ਮੱਖੀਆਂ

      ਹਰਮੀਤ ਬਰਾੜ ਕੁਝ ਦਿਨ ਪਹਿਲਾਂ ਜੈਸੀ ਬਰਾੜ ਜੋ ਕਿ ਮੇਰੀ ਫੇਸਬੁੱਕ ਦੋਸਤ ਹੈ ਤੇ ਖੂਬਸੂਰਤ ਸ਼ਬਦਾਂ ਤੇ ਮੁਹਾਰਤ ਵੀ ਰੱਖਦੀ ਹੈ, ਨੇ ਮੈਨੂੰ ਕਿਤਾਬ...

ਜਿੰਮੇਵਾਰੀ : ਰੁਪਿੰਦਰ ਸੰਧੂ ਮੋਗਾ

ਰੁਪਿੰਦਰ ਸੰਧੂ ਮੋਗਾ ਦਰਵਾਜ਼ੇ ਦੀ ਘੰਟੀ ਵੱਜਦੀ ਹੈ। "ਲੰਘ ਆਓ ਭੈਣ ਜੀ।ਦਰਵਾਜ਼ਾ ਖੁੱਲ੍ਹਾ ਏ ਆ" "ਇਕ ਮਿੰਟ ਘਰ ਆਇਓ ਭੈਣ" "ਸੁੱਖ ਆ?" "ਦਸੋ ਤਾਂ ਸਹੀ।ਕੀ ਹੋਇਆ" ਅੱਗੇ ਪਿੱਛੇ ਤੁਰਦੀਆਂ ਗਵਾਂਢੀ...

ਨਵਾਂ ਸਾਲ ਮੁਬਾਰਕ ਹੈ

ਪ੍ਰਭਜੋਤ ਕਾਰਿਆ ਨਵਾਂ ਸਾਲ ਮੁਬਾਰਕ ਹੈ ਨਵੇਂ ਰੰਗਾਂ ਤੇ ਨਵੇਂ ਖਾਬਾਂ ਦਾ। ਪਰ ਮੇਰਾ ਦਿਨ ਨਵੀਂ ਘੜੀ ਨਵਾਂ ਸਾਲ ਸਭ ਇਕੋ ਜਿਹਾ। ਨਾ ਖਾਬ ਨੇ ਨਾ ਉਮੀਦ ਕੋਈ ਨਾ ਹੀ ਰੰਗ ਹੁਣ ਅੱਖਾ'ਚ ਵੱਸਦੇ ਨੇ। ਜਿਸ ਰਾਹੇ ਕਦਮ...

ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ

ਸਾਬਰ ਅਲੀ ਸਾਬਰ ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ ਕੀ ਸਮਝਾਂ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏਂ ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ...

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ -ਫਹਿਮੀਦਾ ਰਿਆਜ਼

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ... ਤੁਸੀਂ ਵੀ ਬਿਲਕੁਲ ਸਾਡੇ ਵਰਗੇ ਨਿਕਲੇ... ਹੁਣ ਤੱਕ ਕਿਥੇ ਲੁਕੇ ਸੀ ਭਾਈ? ਉਹ ਮੂਰਖਤਾ, ਉਹ ਘਮੰਡ ਜਿਸ ‘ਚ ਆਪਾਂ ਸਦੀ ਗੁਆਈ ਆਖਿਰ ਪਹੁੰਚੀ ਦੁਆਰ ਅਸਾਡੇ ਬਈ ਵਧਾਈ ਓ ਵਧਾਈ। ਭੂਤ ਧਰਮ ਦਾ ਨੱਚ ਰਿਹਾ ਹੈ ਕਾਇਮ ਹਿੰਦੂ ਰਾਜ ਕਰੋਗੇ? ਸਾਰੇ ਉਲਟੇ ਕਾਜ ਕਰੋਗੇ? ਆਪਣਾ ਚਮਨ ਨਾਰਾਜ਼ ਕਰੋਗੇ? ਤੁਸੀਂ ਵੀ ਬੈਠ ਕਰੋਗੇ ਸੋਚਾਂ ਪੂਰੀ ਹੈ ਉਹੀ ਤਿਆਰੀ। ਕੌਣ ਹੈ ਹਿੰਦੂ, ਕੌਣ ਨਹੀਂ ਹੈ ਤੁਸੀਂ ਵੀ ਕਰੋਗੇ ਫਤਵੇ ਜਾਰੀ ਉਥੇ ਵੀ ਮੁਸ਼ਕਿਲ ਹੋਊ ਜਿਉਣਾ ਦੰਦੀਂ ਵੀ ਆ ਜਾਊ ਪਸੀਨਾ ਜੈਸੇ ਤੈਸੇ ਕੱਟਿਆ ਕਰੇਗੀ। ਉਥੇ ਵੀ ਸਭ ਦਾ ਸਾਹ ਘੁਟੇਗਾ ਮੱਥੇ ‘ਤੇ ਸੰਧੂਰ ਦੀ ਰੇਖਾ ਕੁਝ ਵੀ ਨਹੀਂ ਗੁਆਂਢ ਤੋਂ ਸਿੱਖਿਆ! ਕੀ ਹੈ ਅਸੀਂ ਦੂਰਦਸ਼ਾ ਬਣਾਈ ਕੁਝ ਵੀ ਤੁਹਾਨੂੰ ਨਜ਼ਰ ਨਾ ਆਈ? ਖੂਹ ‘ਚ ਪਵੇ ਇਹ ਸਿੱਖਿਆ-ਸੁੱਖਿਆ ਜਾਹਲਪਣੇ ਦੇ ਗੁਣ ਹੁਣ ਗਾਓ ਅਗਾਂਹ ਟੋਆ ਹੈ ਇਹ ਨਾ ਦੇਖੋ ਵਾਪਸ ਲਿਆਓ ਗਿਆ ਜ਼ਮਾਨਾ। ਜਿਸ ਕਰ ਕੇ ਅਸੀਂ ਰੋਂਦੇ ਹੁੰਦੇ ਸਾਂ ਤੁਸੀਂ ਵੀ ਉਹੀ ਗੱਲ ਹੁਣ ਕੀਤੀ ਬਹੁਤ ਮਲਾਲ ਹੈ ਸਾਨੂੰ, ਲੇਕਿਨ ਹਾ ਹਾ ਹਾ ਹਾ ਹੋ ਹੋ ਹੀ ਹੀ ਦੁੱਖ ਨਾਲ ਸੋਚਦੀ ਹੁੰਦੀ ਸੀ। ਸੋਚ ਸੋਚ ਹਾਸੀ ਅੱਜ ਆਈ ਤੁਸੀਂ ਬਿਲਕੁਲ ਸਾਡੇ ਵਰਗੇ ਨਿਕਲੇ ਅਸੀਂ ਦੋ ਕੌਮ ਨਹੀਂ ਸੀ ਭਾਈ ਮਸ਼ਕ ਕਰੋ ਤੁਸੀਂ, ਆ ਜਾਵੇਗਾ ਉਲਟੇ ਪੈਰ ਤੁਰਦੇ ਹੀ ਜਾਣਾ ਦੂਜਾ ਧਿਆਨ ਨਾ ਮਨ ਵਿਚ ਆਵੇ। ਬਸ ਪਿਛੇ ਹੀ ਨਜ਼ਰ ਲਗਾਇਓ ਜਾਪ ਜਿਹਾ ਬੱਸ ਕਰਦੇ ਜਾਓ, ਵਾਰ ਵਾਰ ਇਹੀ ਦੁਹਰਾਓ ਕਿੰਨਾ ਵੀਰ ਮਹਾਨ ਸੀ ਭਾਰਤ! ਕੈਸਾ ਆਲੀਸ਼ਾਨ ਸੀ ਭਾਰਤ! ਫਿਰ ਤੁਸੀਂ ਲੋਕ ਪਹੁੰਚ ਜਾਓਗੇ ਬੱਸ ਪਰਲੋਕ ਪਹੁੰਚ ਜਾਓਗੇ! ਅਸੀਂ ਤਾਂ ਹਾਂ ਪਹਿਲੇ ਹੀ ਉਥੇ ਤੁਸੀਂ ਵੀ ਸਮਾਂ ਬੱਸ ਕੱਢਦੇ ਰਹਿਣਾ। ਹੁਣ ਜਿਸ ਨਰਕ ‘ਚ ਵੀ ਜਾਓ, ਉਥੋਂ ਚਿੱਠੀਆਂ ਛੱਡਦੇ ਰਹਿਣਾ।
- Advertisement -

Latest article

ਇਕੱਲੇ ਨੇ ਹੀ ਪਾ ਤਾ ਖਲਾਰਾ , ਸਿਡਨੀ ਤੋਂ ਆਏ ਇਕ ਕਰੋਨਾ ਪੀੜਿਤ ਵਿਅਕਤੀ...

ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 23 ਜੂਨ, 2021:- ਸਿਡਨੀ (ਆਸਟਰੇਲੀਆ) ਤੋਂ ਡੈਲਟਾ ਸਟ੍ਰੇਨ (ਕੋਵਿਡ-19) ਤੋਂ ਸੰਕਰਮਿਤ ਵਿਅਕਤੀ ਨੇ ਵਲਿੰਗਟਨ ਦੇ ਵਿਚ ਵੀਕਐਂਡ ਅਤੇ ਅੱਧਾ ਦਿਨ...

ਸ੍ਰੀ ਮਾਨਖੇੜਾ ਪੰਜਾਬੀ ਸਾਹਿਤਕ ਅਕਾਦਮੀ ਦੀ ਜਨਰਲ ਕੌਂਸਲ ਦੇ ਐਸੋਸੀਏਟ ਮੈਂਬਰ ਨਿਯੁਕਤ

ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਹਿਤਕ ਸੰਸਥਾਵਾਂ ਵਿੱਚ ਸਰਗਰਮ ਕਹਾਣੀਕਾਰ, ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨੂੰ ਪੰਜਾਬ ਸਾਹਿਤ ਅਕਾਦਮੀ...

ਮੋਦੀ ਸਰਕਾਰ ਵੱਲੋਂ ਕਾਰਪੋਰਟ ਘਰਾਣਿਆਂ ਨੂੰ ਦਿੱਤੀ ਖੁੱਲ੍ਹ ਸਦਕਾ ਮਹਿੰਗਾਈ ਵਧੀ- ਕਾ: ਸੇਖੋਂ

ਕਮਿਊਨਿਸਟ ਪਾਰਟੀ ਨੇਤਾ ਨਹੀਂ ਨੀਤੀ ਦੇ ਆਧਾਰ ਤੇ ਹੀ ਸਮਝੌਤਾ ਕਰ ਸਕਦੀ ਹੈ ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ...