ਗਾਂ ਦਾ ਦੁੱਧ ਅਜਿਹੀ ਖੁਰਾਕ ਹੈ ਜਿਸਨੂੰ ਪੋਸ਼ਣ ਵਿਗਿਆਨੀ ਵੱਖ ਵੱਖ ਨਜ਼ਰੀਏ ਨਾਲ ਦੇਖਦੇ ਹੋਏ ਵੱਖਰੀ -ਵੱਖਰੀ ਰਾਇ ਰੱਖਦੇ ਹਨ ਅਤੇ ਇਸ ਕਾਰਨ ਵਰ੍ਹਿਆਂ ਤੋਂ ਇਸ ਉਪਰ ਵਿਵਾਦ ਚੱਲ ਰਿਹਾ ਹੈ। ਕੀ ਇਸਨੂੰ ਇਨਸਾਨਾਂ ਦੇ ਭੋਜਨ ਦਾ ਹਿੱਸਾ ਹੋਣਾ ਚਾਹੀਦਾ ਜਾਂ ਇਹ ਇਨਸਾਨਾਂ ਲਈ ਸਿਹਤ-ਵਰਧਕ ਹੈ ?
ਕਈ ਹਜ਼ਾਰ ਸਾਲ ਪਹਿਲਾਂ ਗਾਂ ਨੂੰ ਪਾਲਤੂ ਬਣਾਇਆ ਗਿਆ ਸੀ । ਉਦੋਂ ਤੋਂ ਦੁੱਧ ਅਤੇ ਇਸ ਤੋਂ ਬਣੀਆਂ ਚੀਜਾਂ ਸਾਡੇ ਭੋਜਨ ਦਾ ਹਿੱਸਾ ਹਨ । ਕੁਝ ਮਾਹਿਰ ਮੰਨਦੇ ਹਨ ਕਿ 10 ਹਜ਼ਾਰ ਸਾਲਾਂ ਤੋਂ ਇਹ ਸਾਡੇ ਖਾਣ-ਪੀਣ ਦੀ ਹਿੱਸਾ ਹੈ।
ਪਰ ਕਈ ਮਾਹਿਰ ਦੁੱਧ ਅਤੇ ਇਸਤੋਂ ਬਣੇ ਪਦਾਰਥਾਂ ਨੂੰ ਮਨੁੱਖੀ ਸਿਹਤ ਲਈ ਠੀਕ ਨਹੀਂ ਮੰਨਦੇ । ਇਸ ਵਿਚਾਰ ਦਾ ਸਮਰਥਨ ਕਰਨ ਵਾਲੀਆਂ ਆਵਾਜਾਂ ਦੁਨੀਆਂ ਨੂੰ ਆਪਣੇ ਵੱਲ ਤੇਜੀ ਨਾਲ ਖਿੱਚ ਰਹੀਆਂ ਹਨ।
ਇਹੀ ਕਾਰਨ ਹੈ ਕਿ ਇਸਦੀ ਖਪਤ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਉਹ ਵੀ ਬਹੁਤ ਤੇਜ਼ੀ ਨਾਲ ।
ਅਮਰੀਕਾ ‘ਚ ਘਟੀ ਦੁੱਧ ਦੀ ਖਪਤ
ਅਮਰੀਕਾ ਦੇ ਖੇਤੀ ਵਿਭਾਗ ਦੇ ਮੁਤਾਬਕ ਸਾਲ 1970 ਤੋਂ ਬਾਅਦ ਅਮਰੀਕਾ ਵਿੱਚ ਦੁੱਧ ਦੀ ਖਪਤ ਵਿੱਚ 40 ਫੀਸਦੀ ਕਮੀ ਆਈ ਹੈ। ਕਈ ਇਹ ਵੀ ਮੰਨਦੇ ਹਨ ਕਿ ਦੁੱਧ ਦੀ ਵਰਤੋਂ ਇਸ ਕਰਕੇ ਘੱਟ ਹੋਈ ਕਿ ਕੁਝ ਲੋਕ ਸੋਇਆ ਮਿਲਕ ਅਤੇ ਬਾਦਾਮ ਮਿਲਕ ਪੀਣ ਵਰਤਣ ਲੱਗੇ ਹਨ।
ਸ਼ਾਕਾਹਾਰੀ ਹੋਣ ਦੀ ਰਵਾਇਤ ਨੇ ਵੀ ਇਸਦੀ ਖਪਤ ਨੂੰ ਪ੍ਰਭਾਵਿਤ ਕੀਤਾ ਹੈ । ਸ਼ਾਕਾਹਾਰੀ (ਵੀਗਨ) ਉਹ ਲੋਕ ਹੁੰਦੇ ਹਨ ਜੋ ਮਾਸ ਅਤੇ ਪਸੂਆਂ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਖਾਧ -ਪਦਾਰਥਾਂ ਦੀ ਵਰਤੋਂ ਨਹੀਂ ਕਰਦੇ । ਇਸ ਵਿੱਚ ਦੁੱਧ ਅਤੇ ਆਂਡੇ ਵੀ ਸ਼ਾਮਿਲ ਹੁੰਦੇ ਹਨ।
ਇਸ ਤੋਂ ਇਲਾਵਾ ਦੁਨੀਆਂ ਵਿੱਚ ਲਗਭਗ 65 ਫੀਸਦੀ ਆਬਾਦੀ ਵਿੱਚ ਲੈਕਟੋਜ਼ ( ਦੁੱਧ ‘ਚ ਕੁਦਰਤੀ ਤੌਰ ‘ਤੇ ਸ਼ਾਮਿਲ ਸੂਗਰ) ਨੂੰ ਪਚਾਉਣ ਦੀ ਸੀਮਿਤ ਸਮਰੱਥਾ ਕਾਰਨ ਵੀ ਇਹ ਖਪਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਹੁਣ ਇਹ ਸਵਾਲ ਉੱਠਦਾ ਹੈ ਕਿ ਦੁੱਧ , ਸਿਹਤ ਨਾਲ ਲਈ ਲਾਭਦਾਇਕ ਹੈ ਜਾਂ ਇਸਦੇ ਉਲਟ, ਇਸਤੋਂ ਸ਼ਰੀਰ ਵਿੱਚ ਪੈਣ ਵਾਲੇ ਪ੍ਰਭਾਵਾਂ ਤੋਂ ਬਚਣ ਲਈ ਇਸਦੇ ਇਸਤੇਮਾਲ ਨੂੰ ਰੋਕਣਾ ਚਾਹੀਦਾ ?
ਕਿੰਨਾ ਸਿਹਤਮੰਦ ਹੈ ਦੁੱਧ ?
ਬ੍ਰਿਟੇਨ ਦੀ ਕੇਂਦਰੀ ਸਿਹਤ ਸੇਵਾ (ਐਨਐਚਐਸ) ਦੇ ਮੁਤਾਬਿਕ ਗਾਂ ਦਾ ਦੁੱਧ ਅਤੇ ਇਸਤੋਂ ਬਣੀਆਂ ਚੀਜ਼ਾਂ , ਜਿਵੇਂ ਪਨੀਰ, ਦਹੀ , ਮੱਖਣ ਵੱਡੀ ਮਾਤਰਾ ‘ਚ ਕੈਲਸੀਅਮ ਅਤੇ ਪ੍ਰੋਟੀਨ ਪ੍ਰਦਾਨ ਕਰਦੇ ਹਨ। ਜੋ ਸਤੁੰਲਿਤ ਆਹਾਰ ਲਈ ਜਰੂਰੀ ਹਨ।
ਅਮਰੀਕਾ ਦੇ ਨਿਊਟਰੀਸ਼ਨਿਸ਼ਟ ਡੋਨਲਡ ਹੈਂਸਰਡ ਕਹਿੰਦੇ ਹਨ ਕਿ ਕੈਲਸ਼ੀਅਮ ਅਤੇ ਪ੍ਰੋਟੀਨ ਤੋਂ ਬਿਨਾ ਦੁੱਧ ‘ਚ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ। ਇਹ ਵਿਟਾਮਿਨ ਏ ਅਤੇ ਡੀ ਦਾ ਬਿਹਤਰ ਸਰੋਤ ਹੈ।
ਉਹ ਮੰਨਦੇ ਹਨ ,’ ਤੁਹਾਨੂੰ ਇਹ ਸਪੱਸ਼ਟ ਕਰਨ ਜਰੂਰੀ ਹੈ ਕਿ ਗਾਂ ਦਾ ਦੁੱਧ ਪੋਸ਼ਟਿਕ ਅਤੇ ਸਿਹਤ ਲਈ ਫਾਇਦੇਮੰਦ ਹੈ ਪਰ ਇਹ ਸ਼ਾਇਦ ਉਹਨਾਂ ਜਰੂਰੀ ਨਹੀਂ ਜਿੰਨ੍ਹਾਂ ਵਰ੍ਹਿਆਂ ਤੋਂ ਬਣਾਇਆ ਗਿਆ ਹੈ।’
ਬ੍ਰਿਟਿਸ਼ ਨਿਊਟ੍ਰੀਸ਼ਨ ਫਾਊਂਡੇਸ਼ਨ ਦੇ ਮੁਤਾਬਿਕ , ਬੱਚਿਆਂ ਅਤੇ ਵੱਡਿਆਂ ਨੂੰ ਜਿੰਨੀ ਮਾਤਰਾ ‘ਚ ਆਇਰਨ, ਕੈਲਸ਼ੀਅਮ , ਵਿਟਾਮਿਨ , ਜਿੰਕ ਅਤੇ ਆਇਓਡੀਨ ਦੀ ਜਰੂਰਤ ਹੁੰਦੀ ਹੈ , ਉਹ ਉਹਨਾਂ ਦਾ ਖਾਣਾ ਪੂਰਾ ਨਹੀਂ ਕਰ ਪਾਉਂਦਾ ਅਤੇ ਦੁੱਧ ‘ਚ ਇਹ ਸਭ ਕੁਝ ਪਾਇਆ ਜਾਂਦਾ ਹੈ।
ਨਿਊਟ੍ਰਿਸਨਿਸ਼ਟ ਸ਼ਾਰਲਟ ਸਟਲਿੰਗ-ਰੀਡ ਨੇ ਦੱਸਿਆ ਕਿ , ‘ ਕੁਦਰਤੀ ਦੁੱਧ ਦੇ ਹੋਰ ਵਿਕਲਪਾਂ ਦੇ ਸਮੱਸਿਆ ਇਹ ਹੈ ਕਿ ਉਹਨਾਂ ਵਿੱਚ ਪੋਸ਼ਕ ਤੱਤ ਕੁਦਰਤੀ ਰੂਪ ‘ਚ ਨਹੀਂ ਹੁੰਦੇ। ਇਹਨਾਂ ਪੋਸ਼ਕ ਤੱਤਾਂ ਬਣਾਵਟੀ ਤਰੀਕੇ ਨਾਲ ਪਾਇਆ ਜਾਂਦਾ , ਇਸ ਲਈ ਉਹ ਸ਼ਾਇਦ ਤੁਹਾਨੂੰ ਉਹਨਾ ਫਾਇਦਾ ਨਾ ਪਹੁੰਚਾਉਣ ਜਿੰਨੇ ਦੀ ਤੁਸੀ ਉਮੀਦ ਕਰਦੇ ਹੋ ।’
ਗਰਭਵਤੀ ਔਰਤਾਂ ਲਈ ਜਰੂਰੀ – ਨਿਊਟ੍ਰਿਸ਼ਨਿਸ਼ਟ ਰੇਨੀ ਮੈਕਗ੍ਰੇਗਰ ਨੇ ਦੱਸਿਆ , ‘ ਇਹ ਸੰਪੂਰਨ ਭੋਜਨ ਹੈ , ਜਿਸ ਵਿੱਚ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦਾ ਸਹੀ ਅਨੁਪਾਤ ਹੁੰਦਾ ਹੈ, ਜੋ ਮਾਸਪੇਸ਼ੀਆਂ ਨੂੰ ਵਧਾਉਣ ‘ਚ ਮੱਦਦ ਕਰਦਾ ਹੈ।’
ਇਹ ਬੱਚਿਆਂ ਦੇ ਲਈ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਵੀ ਹੈ। ਗਰਭਵਤੀ ਔਰਤਾਂ ਨੂੰ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਭਰੂਣ ਦੀ ਹੱਡੀਆਂ ਦੇ ਨਿਰਮਾਣ ਅਤੇ ਇਸਦੇ ਵਿਕਾਸ ਵਿੱਚ ਮੱਦਦ ਕਰਦਾ ਹੈ।
300 ਮਿਲੀਲੀਟਰ ਦੁੱਧ ਦੇ ਇੱਕ ਗਿਲਾਸ ਵਿੱਚ ਕਰੀਬ 350 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਜੋ ਇੱਕ ਤੋਂ ਤਿੰਨ ਸਾਲ ਦੇ ਬੱਚੇ ਦੀ ਰੋਜ਼ਾਨਾ ਦੀ ਜਰੂਰਤਾਂ ਦਾ ਅੱਧਾ ਹਿੱਸਾ ਹੈ।
ਹਾਲਾਂਕਿ, ਬ੍ਰਿਟਿਸ਼ ਨੈਸ਼ਨਲ ਹੈਲਥ ਸਰਵਿਸ ਨੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗਾਂ ਦਾ ਦੁੱਧ ਨਾ ਪਿਲਾਉਣ ਦੀ ਸਲਾਹ ਦਿੱਤੀ ਹੈ।
ਜਿ਼ਆਦਾ ਫੈਟ ਦਾ ਵੱਡੀ ਸਮੱਸਿਆ
ਗਾਂ ਦੇ ਦੁੱਧ ਵਿੱਚ ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸ ਵਿੱਚ ਫੈ਼ਟ ਵੱਧ ਹੁੰਦਾ ਹੈ। ਐਨਐਚਐਸ ਅਲੱੜਾਂ ਅਤੇ ਬਾਲਗਾਂ ਨੂੰ ਮਲਾਈ ਰਹਿਤ ਦੁੱਧ ਦੀ ਸਲਾਹ ਦਿੰਦਾ ਹੈ।
ਮਾਹਿਰ ਮੰਨਦੇ ਹਨ ਕਿ ਬਾਲਗਾਂ ਦੇ ਲਈ ਦੁੱਧ ਵਿਟਾਮਿਨ ਅਤੇ ਆਇਰਨ ਦਾ ਇਹ ਵਧੀਆ ਸਰੋਤ ਹੈ ਪਰ ਇਹ ਸਕਿਮਡ ਹੋਣਾ ਚਾਹੀਦਾ ਭਾਵ ਫੈਟ ਮੁਕਤ ਹੋੇਵੇ ਅਤੇ ਪਨੀਰ, ਮੱਖਣ ਅਤੇ ਦਹੀ ਤੋਂ ਵੀ ਸਾਵਧਾਨ ਰਹਿਣਾ ਪਵੇਗਾ।
ਮਾਹਿਰਾਂ ਮੁਤਾਬਿਕਾਂ ਪਨੀਰ ਵਿੱਚ 20 ਤੋਂ 40 ਫੀਸਦੀ ਫੈਟ ਹੁੰਦੀ ਹੈ , ਉੱਥੇ ਮੱਖਣ ਵਿੱਚ ਨਾ ਕੇਵਲ ਫੈਟ ਹੁੰਦੀ ਹੈ ਬਲਕਿ ਿੲਸ ਵਿੱਚ ਸੈਚੁਰੇਟਿਡ ਫੈਟ ਅਤੇ ਨਮਕ ਦੀ ਮਾਤਰਾ ਵੀ ਜਿ਼ਆਦਾ ਹੁੰਦੀ ਹੈ।
ਇਹ ਖਾਧ ਪਦਾਰਥ ਬਾਲਗਾਂ ਦੇ ਸ਼ਰੀਰ ਨੂੰ ਭਾਰੀ ਮਾਤਰਾ ‘ਚ ਕੈਲਰੀ ਪ੍ਰਦਾਨ ਕਰਦੇ ਹਨ ਜਿਸਦੀ ਸਰੀਰ ਨੂੰ ਜਰੂਰਤ ਨਹੀਂ ਹੁੰਦੀ ਜਿਸਦੀ ਬਚਪਨ ਜਾਂ ਜਵਾਨ ਹੋ ਰਹੇ ਬੱਚਿਆਂ ਨੂੰ ਹੁੰਦੀ ਹੈ। ਇਸ ਲਈ ਕਈ ਲੋਕ ਇਸ ਕਾਰਨ ਮੋਟਾਪੇ ਦਾ ਸਿ਼ਕਾਰ ਹੋ ਜਾਂਦੇ ਹਨ।
ਲੈਕਟੋਜ਼ ਵੀ ਇਹ ਸਮੱਸਿਆ ਹੈ ,ਕਿਉਂਕਿ ਦੁੱਧ ‘ਚ ਮੌਜੂਦ ਖੰਡ ਅਸਾਨੀ ਨਾਲ ਨਹੀਂ ਪੱਚਦੀ ।
ਐਲਰਜੀ – ਗਾਂ ਦੇ ਦੁੱਧ ਨਾਲ ਇੱਕ ਹੋਰ ਸਮੱਸਿਆ ਵੀ ਹੈ ਕਿ ਲੋਕ ਨੂੰ ਇਹ ਐਲਰਜ਼ੀ ਦਾ ਕਾਰਨ ਬਣਦਾ ਹੈ। ਕਿਤੇ -ਕਿਤੇ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ।
ਬ੍ਰਿਟਿਸ਼ ਸਿਹਤ ਸੇਵਾ ਮੁਤਾਬਿਕ ਬ੍ਰਿਟੇਨ ਵਿੱਚ 50 ਵਿੱਚੋਂ ਇੱਕ ਬੱਚਾ ਦੁੱਧ ਤੋਂ ਹੋਣ ਵਾਲੀ ਐਲਰਜ਼ੀ ਦਾ ਸਿ਼ਕਾਰ ਹੈ।
ਵਰਲਡ ਐਲਰਜੀ ਆਰਗੇਨਾਈਜੇਸ਼ਨ ਤਾਂ ਇਸਨੂੰ ,’ ਇੱਕ ਕਸ਼ਟਾਇਕ ਜਨਤਕ ਸਿਹਤ ਸਮੱਸਿਆ’ ਦੱਸਦਾ ਹੈ। ਸੰਸਥਾ ਦੇ ਮੁਤਾਬਿਕ , ਦੁੱਧ ਤੋਂ ਐਲਰਜ਼ੀ ਲਗਾਤਾਰ ਵੱਧ ਰਹੀ ਹੈ।
ਦੂਜੇ ਪਾਸੇ ਇਹ ਵੀ ਤੱਥ ਹੈ ਕਿ ਇਨਸਾਨਾਂ ਤੋਂ ਇਲਾਵਾ ਹੋਰ ਜੀਵ-ਪ੍ਰਜਾਤੀਆਂ ਬਾਲਗ ਹੋਣ ਤੋਂ ਬਾਦ ਦੁੱਧ ਨਹੀਂ ਪੀਂਦੀਆਂ ,ਇਸ ਕਾਰਨ ਇਹ ਹੈ ਕਿ ਲੈਕਟੋਜ਼ ਨੂੰ ਪਚਾਉਣ ਦੀ ਜਰੂਰਤ ਲਈ ਜਿਸ ਐਨਜਾਈਮ ਦੀ ਜਰੂਰਤ ਹੁੰਦੀ , ਉਹ ਬਚਪਨ ਵਿੱਚ ਜਿ਼ਆਦਾ ਬਣਦਾ ।
ਦੁਨੀਆ ਦੀ ਵੱਡੀ ਆਬਾਦੀ ਦਾ ਵੱਡਾ ਹਿੱਸਾ ਲੈਕਟੋਜ਼ ਨੂੰ ਪਚਾਉਣ ਦੇ ਸਮਰੱਥ ਨਹੀਂ ਹੈ। ਵਿਸੇ਼ਸ਼ ਰੂਪ ਵਿੱਚ ਏਸ਼ੀਆ ਦੇ ਲੋਕ । ਦੁੱਧ ਇਨਸਾਨ ਦੀ ਪਾਚਣ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ ਅਤੇ ਹੋਣ ਸਬੰਧਿਤ ਸਿਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ।
ਇਹੀ ਹੀ ਕਾਰਨ ਹੈ ਕਈ ਫਾਇਦੇ ਹੋਣ ਦੇ ਬਾਵਜੂਦ ਇਸਤੋਂ ਹੋਣ ਵਾਲੀਆਂ ਹਾਣੀਆਂ ਉਪਰ ਦੁਨੀਆਭਰ ‘ਚ ਚਰਚਾ ਹੋ ਰਹੀ ਹੈ ਅਤੇ ਇਹੀ ਵਿਵਾਦ ਦਾ ਕਾਰਨ ਵੀ ਹੈ ।
ਬੀਬੀਸੀ ਤੋਂ ਧੰਨਵਾਦ ਸਾਹਿਤ
ਗਾਂ ਦਾ ਦੁੱਧ ਕਿੰਨਾ ਫਾਇਦੇਮੰਦ- ਕਿੰਨ੍ਹਾ ਨੁਕਸਾਨਦੇਹ
Total Views: 415 ,
Real Estate